Skip to main content

Gee 98News

ਵੋਟਰ ਸੂਚੀ ਨਾਲ ਆਧਾਰ ਨੰਬਰ ਜੋੜਨ ਦੀ ਪ੍ਰਕਿਰਿਆ ਸ਼ੁਰੂ

ਬਰਨਾਲਾ, 01 ਅਗਸਤ (ਨਿਰਮਲ ਸਿੰਘ ਪੰਡੋਰੀ) :

ਵੋਟਰ ਸੂਚੀ ਵਿੱਚ ਦਰਜ ਵੋਟਰਾਂ ਦਾ ਵੇਰਵਾ, ਆਧਾਰ ਨੰਬਰ ਨਾਲ ਜੋੜਨ ਦੀ ਕਵਾਇਦ ਸ਼ੂਰੂ ਹੋ ਗਈ ਹੈ। ਚੋਣ ਕਮਿਸ਼ਨ ਵੱਲੋਂ ਇਸ ਮਕਸਦ ਲਈ ਰਜਿਸਟ੍ਰੇਸ਼ਨ ਫਾਰਮ 6ਬੀ ਵਿੱਚ ਸੋਧ ਕੀਤੀ ਗਈ ਹੈ। ਹੁਣ ਵੋਟਰ ਸੂਚੀ ਵਿੱਚ ਦਰਜ ਵੇਰਵਾ ਆਧਾਰ ਨੰਬਰ ਨਾਲ ਜੁੜ ਜਾਵੇਗਾ ਪ੍ਰੰਤੂ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ‘‘ਵੋਟਰ ਨੰਬਰ ਨਾਲ , ਆਧਾਰ ਨੰਬਰ ਜੋੜਨ ਦੀ ਪ੍ਰਕਿਰਿਆ ਵੋਟਰ ਦੀ ਸਵੈਇੱਛਾ ’ਤੇ ਆਧਰਿਤ ਹੋਵੇਗੀ, ਜੇਕਰ ਕੋਈ ਵਿਅਕਤੀ ਆਪਣੇ ਆਧਾਰ ਨੰਬਰ ਦੇ ਵੇਰਵੇੇ ਨਹੀਂ ਦਿੰਦਾ ਤਾਂ ਉਸ ਦੀ ਵੋਟ ਬਣਾਉਣ ਦੀ ਅਰਜ਼ੀ ਰੱਦ ਨਹੀਂ ਕੀਤੀ ਜਾਵੇਗੀ ਤੇ ਨਾ ਹੀ ਉਸ ਦਾ ਨਾਮ ਵੋਟਰ ਸੂਚੀ ’ਚੋਂ ਕੱਟਿਆ ਜਾਵੇਗਾ। ਚੋਣ ਕਮਿਸ਼ਨਰ ਅਨੁਸਾਰ ਆਧਾਰ ਐਕਟ 2016 ਦੀ ਧਾਰਾ 37 ਦੀ ਸ਼ਕਤੀ ਨਾਲ ਪਾਲਣਾ ਕੀਤੀ ਜਾਵੇਗੀ ਤਾਂ ਜੋ ਆਧਾਰ ਨੰਬਰ ਬਾਰੇ ਜਾਣਕਾਰੀ ਜਨਤਕ ਨਾ ਹੋਵੇ ਜੇਕਰ ਅਜਿਹਾ ਕਰਨਾ ਵੀ ਪੈਦਾ ਹੈ ਤਾਂ ਆਧਾਰ ਨੰਬਰ ਦੇ ਵੇਰਵੇ ਨਸ਼ਰ ਨਹੀਂ ਕੀਤੇ ਜਾਣਗੇ।

error: Content is protected !!