Gee 98News

ਜ਼ਿਲ੍ਹਾ ਯੋਜਨਾ ਬੋਰਡ ਦੇ 8 ਚੇਅਰਮੈਨਾਂ ਦੀ ਨਿਯੁਕਤੀ

ਬਰਨਾਲਾ,07 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਪੰਜਾਬ ਸਰਕਾਰ ਵੱਲੋਂ 8 ਜ਼ਿਲ੍ਹਿਆਂ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤ ਹੋਏ ਚੇਅਰਮੈਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਸਰਕਾਰ ਦੀਆਂ ਨੀਤੀਆਂ ਦਾ ਲਾਭ ਹਰ ਘਰ ਤੱਕ ਪਹੁੰਚਾਉਣ ਲਈ ਇਮਾਨਦਾਰੀ ਤੇ ਦਿ੍ੜਤਾ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। 8 ਜ਼ਿਲ੍ਹਿਆਂ ਦੇ ਯੋਜਨਾ ਬੋਰਡ ਦੇ ਚੇਅਰਮੈਨਾਂ ਵਿੱਚ ਜਸਪ੍ਰੀਤ ਸਿੰਘ ਅੰਮਿ੍ਤਸਰ, ਸੁਨੀਲ ਸਚਦੇਵਾ ਫਾਜ਼ਿਲਕਾ, ਅੰਮਿ੍ਤਪਾਲ ਸਿੰਘ ਜਲੰਧਰ, ਅੰਮਿ੍ਤਪਾਲ ਅਗਰਵਾਲ ਬਠਿੰਡਾ, ਸੁਖਜਿੰਦਰ ਕੌਣੀ ਸ੍ਰੀ ਮੁਕਤਸਰ ਸਾਹਿਬ, ਸਤਨਾਮ ਜਲਾਲਪੁਰ ਐਸਬੀਐਸ ਨਗਰ, ਚਰਨਜੀਤ ਸਿੰਘ ਅੱਕਾਂਵਾਲੀ ਮਾਨਸਾ ਅਤੇ ਜੱਸੀ ਸੋਹੀਆਂ ਨੂੰ ਪਟਿਆਲਾ ਲਈ ਨਿਯੁਕਤ ਕੀਤਾ ਗਿਆ ਹੈ।

error: Content is protected !!