Gee 98News

ਜੀਓਜੀ ਦੀਆਂ ਸੇਵਾਵਾਂ ਸੰਬੰਧੀ ਮਾਨ ਸਰਕਾਰ ਲਵੇਗੀ ਵੱਡਾ ਫ਼ੈਸਲਾ

ਬਰਨਾਲਾ, 09 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਭਗਵੰਤ ਮਾਨ ਸਰਕਾਰ ਸਾਬਕਾ ਫੌਜੀਆਂ ਸੰਬੰਧੀ ਇੱਕ ਵੱਡਾ ਫ਼ੈਸਲਾ ਲੈਣ ਜਾ ਰਹੀ ਹੈ। ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਸਮੇਂ ਸੂਬੇ ’ਚ ਰੱਖੇ ਗਏ ਗਾਰਡੀਅਨ ਆੱਫ਼ ਗਵਰਨੈਂਸ (ਜੀਓਜੀ) ਦੀਆਂ ਸੇਵਾਵਾਂ ਖ਼ਤਮ ਕਰਨ ਸਬੰਧੀ ਸਰਕਾਰ ਦੇ ਵਿਚਾਰ ਅਧੀਨ ਹੈ। ਦੱਸਣਯੋਗ ਹੈ ਕਿ ਵਿਕਾਸ ਕੰਮਾਂ ’ਤੇ ਖ਼ਰਚ ਹੁੰਦੀਆਂ ਗਰਾਂਟਾਂ ਅਤੇ ਹੋਰ ਭਲਾਈ ਸਕੀਮਾਂ ਦੀ ਨਜ਼ਰਸਾਨੀ ਲਈ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਫ਼ੌਜੀਆਂ ’ਚੋਂ ਜੀਓਜੀ ਰੱਖੇ ਸਨ। ਇੱਕ ਪਿੰਡ ਵਿੱਚ ਇੱਕ ਸਾਬਕਾ ਫ਼ੌਜੀ ਨੂੰ ਜੀਓਜੀ ਰੱਖਿਆ ਗਿਆ ਸੀ। ਭਰੋਸੇਯੋਗ ਸੂਤਰਾਂ ਅਨੁਸਾਰ ਮਾਨ ਸਰਕਾਰ ਜੀਓਜੀ ਦੀਆਂ ਸੇਵਾਵਾਂ ਸੰਬੰਧੀ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਜਿਸ ਤਹਿਤ ਇਹ ਸਕੀਮ ਬੰਦ ਵੀ ਕੀਤੀ ਜਾ ਸਕਦੀ ਹੈ।

error: Content is protected !!