Gee 98News

ਐਸਐਚਓ ਗੁਰਮੇਲ ਸਿੰਘ ਨੇ ਖਿਡਾਰੀਆਂ ਨਾਲ ਕੀਤੇ ਨੁਕਤੇ ਸਾਂਝੇ

ਬਰਨਾਲਾ, 11 ਸਤੰਬਰ (ਨਿਰਮਲ ਸਿੰਘ ਪੰਡੋਰੀ)

ਸਾਬਕਾ ਫੌਜੀ ਵੈਲਫੇਅਰ ਟਰੱਸਟ ਵਜੀਦਕੇ ਖ਼ੁਰਦ ਦੇ ਸੱਦੇ ’ਤੇ ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਗੁਰਮੇਲ ਸਿੰਘ ਨੇ ਪਿੰਡ ਵਜੀਦਕੇ ਖ਼ੁਰਦ ਦੇ ਖੇਡ ਮੈਦਾਨ ਵਿੱਚ ਪੁੱਜ ਕੇ ਖਿਡਾਰੀਆਂ ਨਾਲ ਵੱਖ-ਵੱਖ ਖੇਡਾਂ ਸੰਬੰਧੀ ਨੁਕਤੇ ਸਾਂਝੇ ਕੀਤੇ। ਐਸਐਚਓ ਗੁਰਮੇਲ ਸਿੰਘ ਨੇ ਬਾਸਕਟਬਾਲ, ਹਾਕੀ, ਖੋ-ਖੋ ਦੀਆਂ ਖੇਡਾਂ ’ਚ ਭਾਗ ਲੈਣ ਵਾਲੇ ਬੱਚਿਆਂ ਨੂੰ ਮਹੱਤਵਪੂਰਨ ਟਿਪਸ਼ ਵੀ ਦਿੱਤੇ। ਉਨਾਂ ਕਿਹਾ ਕਿ ਬੱਚਿਆ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵੀ ਹਿੱਸਾ ਲੈਣਾ ਚਾਹੀਦਾ ਹੈ। ਕਿਉਂਕਿ ਖੇਡਾਂ ਸਾਨੂੰ ਸਰੀਰਕ ਅਤੇ ਦਿਮਾਗ ਪੱਖੋ ਵੀ ਤੰਦਰੁਸਤ ਰੱਖਦੀਆਂ ਹਨ ਉੱਥੇ ਨਾਲ ਹੀ ਚੰਗੇ ਖਿਡਾਰੀਆਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੁੰਦੇ ਹਨ। ਉਨਾਂ ਬੱਚਿਆਂ ਨੂੰ ਵਧੀਆ ਖੇਡ ਪ੍ਰਦਰਸ਼ਨ ਲਈ ਪ੍ਰੇਰਿਤ ਕਰਦੇ ਹੋਏ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ। ਸਾਬਕਾ ਫੌਜੀ ਵੈਲਫੇਅਰ ਟਰੱਸਟ ਵੱਲੋਂ ਬਲਦੇਵ ਸਿੰਘ ਫੌਜੀ ਤੇ ਦਾਰਾ ਸਿੰਘ ਫੌਜੀ , ਸਕੂਲ ਦੇ ਮੁੱਖ ਅਧਿਆਪਕ ਜਸਪਿੰਦਰ ਸਿੰਘ ਦੀ ਅਗਵਾਈ ’ਚ ਸਾਬਕਾ ਪੰਚ ਨਾਜ਼ਰ ਸਿੰਘ ਧਾਲੀਵਾਲ, ਪੰਚ ਜਸਵੀਰ ਸਿੰਘ ਗਰੇਵਾਲ, ਹਾਕੀ ਕੋਚ ਲਛਮਣ ਸਿੰਘ ਚੋਪੜਾ, ਖੋ-ਖੋ ਕੋਚ ਰਾਜਿੰਦਰ ਚੋਪੜਾ, ਬਲਵੰਤ ਸਿੰਘ ਤੇ ਮਿਸਤਰੀ ਨਿਰਮਲ ਸਿੰਘ ਆਦਿ ਨੇ ਐਸਐਚਓ ਗੁਰਮੇਲ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ।

error: Content is protected !!