Gee 98News

ਮੰਤਰੀ ਜੀ ਮੁਕਰ ਗਏ : ਆਵਾਜ਼ ਨਾਲ ਛੇੜਛਾੜ ਦੀ ਦਿੱਤੀ ਦਲੀਲ

-ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਦੀ ਵਾਇਰਲ ਕਥਿਤ ਆਡੀਓ ਦਾ ਮਾਮਲਾ

ਬਰਨਾਲਾ, 11 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਅਨਾਜ ਦੀ ਢੋਆ-ਢੁਆਈ ਦੇ ਮਾਮਲੇ ’ਚ ਸੌਦੇਬਾਜ਼ੀ ਨਾਲ ਸੰਬੰਧਿਤ ਇੱਕ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਕਾਰਨ ਮਾਨ ਸਰਕਾਰ ਦਾ ਇੱਕ ਕੈਬਨਿਟ ਮੰਤਰੀ ਸਵਾਲਾਂ ਦੇ ਘੇਰੇ ਵਿੱਚ ਹੈ। ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਦੀ ਇੱਕ ਕਥਿਤ ਆਡੀਓ ਸੋਸ਼ਲ ਮੀਡੀਆ ‘ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕਿਸੇ ਸੌਦੇਬਾਜ਼ੀ ਦੀ ਗੱਲਬਾਤ ਹੋ ਰਹੀ ਹੈ। ਇਹ ਸੌਦੇਬਾਜ਼ੀ ਟਰੱਕਾਂ ’ਚ ਅਨਾਜ ਦੀ ਢੋਆ-ਢੁਆਈ ਨਾਲ ਸੰਬੰਧਿਤ ਹੈ । ਇਸ ਵਾਇਰਲ ਆਡੀਓ ਬਾਰੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਕਿਹਾ ਕਿ ਉਨਾਂ ਦਾ ਅਕਸ ਖ਼ਰਾਬ ਕਰਨ ਦੇ ਮਕਸਦ ਨਾਲ ਇਸ ਆਡੀਓ ਵਿੱਚ ਐਡਿਟ ਕਰਕੇ ਉਨ੍ਹਾਂ ਦੀ ਆਵਾਜ਼ ਬਣਾਈ ਗਈ ਹੈ ਜਦਕਿ ਆਡੀਓ ਵਿੱਚ ਉਨ੍ਹਾਂ ਦੀ ਆਵਾਜ਼ ਨਹੀਂ ਹੈ। ਮੰਤਰੀ ਨੇ ਇਸ ਆਡੀਓ ਨੂੰ ਆਮ ਆਦਮੀ ਪਾਰਟੀ ਦੇ ਉਸ ਵਰਕਰ ਨਾਲ ਵੀ ਜੋੜਿਆ ਜਿਸ ਉੱਪਰ ਕੁਝ ਦਿਨ ਪਹਿਲਾਂ ਆਪਣੀ ਗੱਡੀ ’ਤੇ ਹੂਟਰ ਤੇ ਤਿਰੰਗਾ ਲਗਾ ਕੇ ਸ਼ਰੇਆਮ ਘੁੰਮਣ ਦੇ ਦੋਸ਼ ਤਹਿਤ ਮੁਕੱਦਮਾ ਦਰਜ ਹੋਇਆ ਸੀ। ਕੈਬਨਿਟ ਮੰਤਰੀ ਨੇ ਭਾਵੇਂ ਇਸ ਆਡੀਓ ਤੋਂ ਪੂਰੀ ਤਰਾਂ ਪੱਲਾ ਝਾੜ ਲਿਆ ਹੈ ਪ੍ਰੰਤੂ ਮੰਤਰੀ ਜੀ ਨੇ ਆਡੀਓ ਵਿਚਲੀ ਆਵਾਜ਼ ਦੀ ਜਾਂਚ ਕਰਕੇ ਕਾਰਵਾਈ ਦੀ ਗੱਲ ਨਹੀਂ ਕੀਤੀ । ਕੀ ਮੁੱਖ ਮੰਤਰੀ ਪੰਜਾਬ ਇਸ ਆਡੀਓ ਦੀ ਖ਼ੁਦ ਜਾਂਚ ਕਰਵਾਉਣਗੇ ਕਿਉਂਕਿ ਸੋਸ਼ਲ ਮੀਡੀਆ ’ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਸੌਦੇਬਾਜ਼ੀ ਦੇ ਜ਼ਿਕਰ ਵਾਲੀ ਇਸ ਆਡੀਓ ਕਾਰਨ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ।

Gee98 Ads
error: Content is protected !!