Skip to main content

Gee 98News

20 ਸਾਲਾਂ ਤੋਂ ਸੱਪ ਫੜਨ ਵਾਲੇ ਦੀ ਸੱਪ ਦੇ ਕੱਟਣ ਨਾਲ ਹੀ ਹੋਈ ਮੌਤ

ਚੰਡੀਗੜ, 14 ਸਤੰਬਰ (ਜੀ98 ਨਿਊਜ਼ ਸਰਵਿਸ) :

ਰਾਜਸਥਾਨ ਵਿੱਚ ‘‘ਸਨੇਕ ਮੈਨ’’ ਦੇ ਨਾਮ ਨਾਲ ਪ੍ਰਸਿੱਧ ਵਿਨੋਦ ਤਿਵਾੜੀ (45) ਦੀ ਮੌਤ ਆਖ਼ਿਰ ਸੱਪ ਦੇ ਕੱਟਣ ਨਾਲ ਹੀ ਹੋਈ। ਵਿਨੋਦ ਤਿਵਾੜੀ ਲੱਗਭੱਗ 20 ਸਾਲਾਂ ਤੋਂ ਲੋਕਾਂ ਦੇ ਘਰਾਂ , ਦੁਕਾਨਾਂ ਅਤੇ ਹੋਰ ਕਾਰੋਬਾਰ ਵਾਲੇ ਸਥਾਨਾਂ ਤੋਂ ਸੱਪ ਫੜਦਾ ਸੀ ਅਤੇ ਜੰਗਲ ਵਿੱਚ ਛੱਡ ਆਉਂਦਾ ਸੀ। ਬੀਤੇ ਦਿਨੀਂ ਰਾਜਸਥਾਨ ਦੇ ਚੁਰੂ ਜ਼ਿਲੇ ਦੇ ਗੋਗਾਮੇਡੀ ਖ਼ੇਤਰ ਵਿੱਚ ਵਿਨੋਦ ਤਿਵਾੜੀ ਨੇ ਇੱਕ ਦੁਕਾਨ ’ਤੇ ਇੱਕ ਖ਼ਤਰਨਾਕ ਕੋਬਰਾ ਸੱਪ ਫੜਿਆ ਪ੍ਰੰਤੂ ਜਦ ਉਹ ਸੱਪ ਨੂੰ ਬੈਗ ਵਿੱਚ ਪਾਉਣ ਲੱਗਿਆ ਤਾਂ ਕੋਬਰਾ ਨੇ ਉਸ ਦੀ ਉਂਗਲ ਤੋਂ ਕੱਟ ਲਿਆ। ਸੱਪ ਦੇ ਕੱਟਣ ਤੋਂ ਕੁਝ ਮਿੰਟਾਂ ਵਿੱਚ ਹੀ ਵਿਨੋਦ ਤਿਵਾੜੀ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਨੇੜੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ।

error: Content is protected !!