Gee 98News

66ਵੀਆਂ ਵਾਲੀਬਾਲ ਪੰਜਾਬ ਰਾਜ ਸਕੂਲ ਖੇਡਾਂ ਸ਼ਾਨੋਂਸ਼ੌਕਤ ਨਾਲ ਸੰਪੰਨ

-ਮਾਲੇਰਕੋਟਲਾ ਨੂੰ 21 ਨਾਲ ਹਰਾ ਕੇ ਪੀਆਈਐਸ ਮੁਹਾਲੀ ਦੇ ਮੁੰਡੇ ਬਣੇ ਚੈਂਪੀਅਨ

ਬਰਨਾਲਾ, 21 ਨਵੰਬਰ (ਵੀਨੂੰ):

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਵਿਖੇ ਚੱਲ ਰਹੀਆਂ 66ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਡਰ 19 ਵਾਲੀਬਾਲ ਸ਼ਾਨੋਂਸ਼ੌਕਤ ਨਾਲ ਸੰਪਨ ਹੋ ਗਈਆਂ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿੱ.) ਸਰਬਜੀਤ ਸਿੰਘ ਤੂਰ ਨੇ ਮੁੱਖ ਮਹਿਮਾਨ ਵਜੋਂ ਜਦਕਿ ‘ਆਪ’ ਦੇ ਸਰਕਲ ਇੰਚਾਰਜ ਅਮਰਜੀਤ ਸਿੰਘ ਢਿੱਲੋਂ, ਹਰਦੀਪ ਸਿੰਘ ਸੋਢੀ, ਬੂਟਾ ਢਿੱਲੋਂ, ਸਤਨਾਮ ਸਿੰਘ, ਹਰਵਿੰਦਰ ਹਿੰਦੀ, ਕਮਲ ਮਾਨ, ਬਲਭੱਦਰ ਸਿੰਘ, ਗੁਰਮੀਤ ਸਿੰਘ ਸਾਹੋਕੇ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਜ਼ਿਲਾ ਬਰਨਾਲਾ ਦੇ ਮੁਖੀ ਪ੍ਰਿੰਸੀਪਲ ਬਰਜਿੰਦਰਪਾਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਜੇਤੂ ਟੀਮਾਂ ਦਾ ਸਨਮਾਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸਰਬਜੀਤ ਸਿੰਘ ਤੂਰ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਸ਼ਾਨਦਾਰ ਖੇਡ ਦਿਖਾਉਣ ਲਈ ਖਿਡਾਰੀਆਂ ਦੀ ਪ੍ਰਸੰਸਾ ਕੀਤੀ। ਡੀ.ਐਮ. ਸਪੋਰਟਸ ਸਿਮਰਦੀਪ ਸਿੰਘ ਨੇ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ ਪੀ.ਆਈ.ਐਸ. ਮੁਹਾਲੀ ਦੀ ਟੀਮ ਨੇ ਜ਼ਿਲ੍ਹਾ ਮਾਲੇਰਕੋਟਲਾ ਦੀ ਟੀਮ ਨੂੰ 32 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦਕਿ ਸਾਈ ਸੈਂਟਰ ਮਸਤੂਆਣਾ ਦੀ ਟੀਮ ਲੁਧਿਆਣਾ ਨੂੰ 30 ਨਾਲ ਹਰਾ ਕੇ ਤੀਜੇ ਸਥਾਨ ’ਤੇ ਰਹੀ ਹੈ। ਇਸ ਮੌਕੇ ਪ੍ਰਿੰਸੀਪਲ ਬਰਜਿੰਦਰਪਾਲ ਸਿੰਘ, ਪ੍ਰਿੰਸੀਪਲ ਰਾਕੇਸ਼ ਕੁਮਾਰ, ਪ੍ਰਿੰਸੀਪਲ ਸੀਮਾ ਰਾਣੀ, ਹੈੱਡ ਮਾਸਟਰ ਪ੍ਰਦੀਪ ਕੁਮਾਰ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ , ਟੀਮ ਕੋਚ ਤੇ ਖਿਡਾਰੀ ਮੌਜੂਦ ਸਨ।

Gee98 Ads
error: Content is protected !!