Skip to main content

Gee 98News

ਲਾਰੈਂਸ ਬਿਸ਼ਨੋਈ ਨੂੰ ਮਿਲਣ ਲਈ ਦਿੱਲੀ ਤੋਂ ਦੋ ਨਾਬਾਲਿਗ ਕੁੜੀਆਂ ਬਠਿੰਡਾ ਜੇਲ੍ਹ ਪੁੱਜੀਆਂ

-ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਕੀਤੀ ਪੁੱਛ-ਪੜਤਾਲ

ਬਠਿੰਡਾ 16 ਮਾਰਚ (ਜੀ98 ਨਿਊਜ਼ ਸਰਵਿਸ)- ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵੇਖਣ ਤੋਂ ਬਾਅਦ ਦਿੱਲੀ ਦਿਆਂ ਦੋ ਨਾਬਾਲਿਗ ਕੁੜੀਆਂ ਲਾਰੈਂਸ ਨੂੰ ਮਿਲਣ ਲਈ ਬਠਿੰਡਾ ਜੇਲ੍ਹ ਪਹੁੰਚ ਗਈਆਂ । ਅੱਠਵੀਂ ਅਤੇ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਇਹ ਕੁੜੀਆਂ ਦਿੱਲੀ ਤੋਂ ਟਰੇਨ ਰਾਹੀਂ ਬਠਿੰਡਾ ਪਹੁੰਚੀਆਂ ਅਤੇ ਉਨ੍ਹਾਂ ਜੇਲ੍ਹ ਅੱਗੇ ਸੈਲਫੀਆਂ ਵੀ ਲਈਆਂ । ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈਦੀ ਮੁਲਾਕਾਤ ਕਰਨ ਸਬੰਧੀ ਗੱਲ ਸਾਹਮਣੇ ਆਉਣ ‘ਤੇ ਜੇਲ੍ਹ ਅਧਿਕਾਰੀਆਂ ਨੇ ਉਕਤ ਨਬਾਲਿਗ ਕੁੜੀਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਉੱਚ ਅਧਿਕਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ । ਮੁੱਢਲੀ ਪੁੱਛਗਿੱਛ ਤੋਂ ਬਾਅਦ ਇਹਨਾਂ ਨਬਾਲਿਗ ਕੁੜੀਆਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਜਿਥੋਂ ਇਨ੍ਹਾਂ ਨੂੰ ਸਖੀ ਸੈਂਟਰ ਪਹੁੰਚਾਇਆ ਗਿਆ ਹੈ । ਪੁਲਿਸ ਇਹਨਾਂ ਨਬਾਲਗ ਕੁੜੀਆਂ ਦੇ ਮੋਬਾਇਲ ਨੰਬਰਾਂ ਦੀ ਜਾਂਚ ਵੀ ਕਰ ਰਹੀ ਹੈ।

error: Content is protected !!