Gee 98News

ਪੰਜਾਬ ਸਰਕਾਰ ਵੱਲੋਂ ਆਊੇਸੋਰਸਡ ਕਾਮਿਆਂ ਦੀਆਂ ਸੇਵਾਵਾਂ ਸੰਬੰਧੀ ਨਵੀਆਂ ਹਦਾਇਤਾਂ ਜਾਰੀ

ਚੰਡੀਗੜ੍ਹ 16 ਮਾਰਚ : ਪੰਜਾਬ ਸਰਕਾਰ ਨੇ ਆਊਟਸੋਰਸ ਕਾਮਿਆਂ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ । ਵਿੱਤ ਵਿਭਾਗ ਵੱਲੋਂ ਇਕ ਪੱਤਰ ਜਾਰੀ ਕਰਕੇ ਪੰਜਾਬ ਦੇ ਵੱਖ ਵੱਖ ਵਿਭਾਗਾਂ ਨੂੰ ਕਿਹਾ ਹੈ ਕਿ ਜੇਕਰ ਵੱਖ-ਵੱਖ ਵਿਭਾਗਾਂ ਵਿਚ ਤਾਇਨਾਤ ਆਊਟਸੋਰਸ ‘ਤੇ ਕੰਮ ਕਰਦੇ ਵਿਅਕਤੀ ਜੋ ਵੱਖ-ਵੱਖ ਏਜੰਸੀਆਂ ਰਾਹੀਂ ਤਾਇਨਾਤ ਹਨ ਅਤੇ ਪ੍ਰਬੰਧਕੀ ਵਿਭਾਗਾਂ ਨੂੰ ਅਗਲੇ ਵਿੱਤੀ ਵਰ੍ਹੇ ਵਿੱਚ ਉਨ੍ਹਾਂ ਦੀ ਜ਼ਰੂਰਤ ਹੈ ਤਾਂ ਹੀ ਇਹਨਾਂ ਆਊਟਸੋਰਸ ਕਾਮਿਆਂ ਦੀਆਂ ਸੇਵਾਵਾਂ 31 ਮਾਰਚ 2024 ਤੱਕ ਚਾਲੂ ਰੱਖਣ ਦੀ ਸਹਿਮਤੀ ਦਿੱਤੀ ਜਾਂਦੀ ਹੈ । ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਹਨਾਂ ਆਸਾਮੀਆਂ ‘ਤੇ ਇਹ ਆਊਟਸੋਰਸ ਕਾਮੇ ਕੰਮ ਕਰਦੇ ਹਨ ਜੇਕਰ ਅਸਾਮੀਆਂ ਵਧਾਈਆਂ/ਘਟਾਈਆਂ ਗਈਆਂ ਹਨ ਤਾਂ ਉਹਨਾਂ ਆਸਾਮੀਆਂ ਵਿਰੁੱਧ ਆਊਟਸੋਰਸ ਰਾਹੀ ਰੱਖੀ ਜਾਣ ਵਾਲੀ ਮੈਨਪਾਵਰ ਦੀ ਗਿਣਤੀ ਸਹੀ ਹੋਣ/ਵੈਰੀਫਾਈ ਕਾਰਨ ਦੀ ਜ਼ਿੰਮੇਵਾਰੀ ਪ੍ਰਬੰਧਕੀ ਵਿਭਾਗ ਦੀ ਹੋਵੇਗੀ । ਇਹ ਹਦਾਇਤਾਂ ਉਹਨਾਂ ਅਸਾਮੀਆਂ ‘ਤੇ ਹੀ ਲਾਗੂ ਹੋਣਗੀਆਂ ਜਿਨ੍ਹਾਂ ਨੂੰ ਸਾਲ 2022-23 ਦੌਰਾਨ ਚਾਲੂ ਰੱਖਣ ਦੀ ਪੂਰਵੀ ਪ੍ਰਵਾਨਗੀ ਹਾਸਲ ਹੈ ।

error: Content is protected !!