Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਬਰਨਾਲਾ ‘ਚ ਹਰ ਬੁੱਧਵਾਰ ਲੱਗੇਗੀ ਆਤਮਾ ਆਰਗੈਨਿਕ ਮੰਡੀ,ਡੀਸੀ ਨੇ ਕੀਤਾ ਉਦਘਾਟਨ

Nirmal Pandori by Nirmal Pandori
03/30/2023
in ਬਰਨਾਲਾ ਆਸ-ਪਾਸ
Reading Time: 1 min read
A A
0
ਬਰਨਾਲਾ ‘ਚ ਹਰ ਬੁੱਧਵਾਰ ਲੱਗੇਗੀ ਆਤਮਾ ਆਰਗੈਨਿਕ ਮੰਡੀ,ਡੀਸੀ ਨੇ ਕੀਤਾ ਉਦਘਾਟਨ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ 30 ਮਾਰਚ ( ਨਿਰਮਲ ਸਿੰਘ ਪੰਡੋਰੀ )-

ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਆਈਏਐੱਸ ਨੇ ਅੱਜ ਬਰਨਾਲਾ ਜ਼ਿਲ੍ਹੇ ਵਿੱਚ ਕਿਸਾਨਾਂ ਅਤੇ ਆਮ ਜਨਤਾ ਦੀ ਮੰਗ ‘ਤੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਹਫਤਾਵਾਰੀ ਔਰਗੈਨਿਕ ਮੰਡੀ ਦਾ ਉਦਘਾਟਨ ਕੀਤਾ। ਇਸ ਮੰਡੀ ਵਿੱਚ ਜ਼ਿਲ੍ਹੇ ਦੇ ਔਰਗੈਨਿਕ ਖੇਤੀ ਕਰ ਰਹੇ ਸਰਟੀਫਾਈਡ ਕਿਸਾਨਾਂ ਨੇ ਆਪਣੀ ਸਟਾਲਾਂ ਲਗਾਈਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਆਰਗੈਨਿਕ ਮੰਡੀ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਮੰਡੀ ਹਰ ਬੁੱਧਵਾਰ ਨੂੰ ਦਫਤਰ ਬਲਾਕ ਖੇਤੀਬਾੜੀ ਅਫਸਰ, ਚਿੰਟੂ ਪਾਰਕ ਵਾਲੀ ਗਲੀ ਦੇ ਵਿੱਚ ਸ਼ਾਮ 3 ਵਜੇ ਤੋਂ 7 ਵਜੇ ਤੱਕ ਲੱਗਿਆ ਕਰੇਗੀ। ਇਸ ਮੰਡੀ ਵਿੱਚ ਔਰਗੈਨਿਕ ਪ੍ਰੋਡੈਕਸ (ਸਬਜੀਆਂ, ਦਾਲਾਂ, ਗੁੜ, ਸ਼ੱਕਰ, ਸ਼ਹਿਦ, ਮੁਰੱਬੇ, ਆਚਾਰ,ਮਿਲਟਸ ਤੇ ਹੋਰ ਉਤਪਾਦ) ਖਰੀਦੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਜਿਹੜ ਕਿਸਾਨ ਵੀਰ ਪਿਛਲੇ ਤਿੰਨ ਸਾਲਾਂ ਜਾਂ ਉਸ ਤੋਂ ਵੱਧ ਸਮੇਂ ਤੋਂ ਬਿਨਾਂ ਕੈਮਿਕਲ ਦੇ ਖੇਤੀ ਕਰ ਰਹੇ ਹਨ ਉਹ ਪੰਜਾਬ ਐਗਰੋ ਕੋਲ ਆਪਣਾ ਰਜਿਸਟ੍ਰੇਸ਼ਨ ਕਰਵਾਉਣ। ਡਾ ਸੁਖਪਾਲ ਸਿੰਘ ਖੇਤੀਬਾੜੀ ਅਫਸਰ ਬਰਨਾਲਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਦਾ ਬਰਨਾਲਾ ਨੈਚੂਰਲ ਫਾਰਮਿੰਗ ਗਰੁੱਪ ਹੈ, ਇਸ ਗਰੁੱਪ ਦੇ ਕਿਸਾਨ ਅਤੇ ਹੋਰ ਅਰਗੈਨਿਕ ਖੇਤੀ ਕਰਨ ਵਾਲੇ ਸਰਟੀਫਾਈਡ ਕਿਸਾਨ ਇਸ ਮੰਡੀ ਵਿੱਚ ਆਪਣੇ ਉਤਪਾਦ ਵੇਚ ਸਕਣਗੇ। ਇਹ ਮੰਡੀ ਲੱਗਣ ਨਾਲ ਜਿੱਥੇ ਹੋਰ ਕਿਸਾਨਾਂ ਵਿੱਚ ਔਰਗੈਨਿਕ ਖੇਤੀ ਕਰਨ ਵੱਲ ਰੁਝਾਨ ਵਧੇਗਾ, ਉੱਥੇ ਬਰਨਾਲਾ ਸ਼ਹਿਰ ਦੇ ਵਾਸੀਆਂ ਨੂੰ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਔਰਗੈਨਿਕ ਉਤਪਾਦ ਆਸਾਨੀ ਨਾਲ ਸ਼ਹਿਰ ਵਿੱਚ ਮਿਲ ਜਾਇਆ ਕਰਨਗੇ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ 24 ਅਗਾਂਹਵਧੂ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ। ਡਾ ਰਵਨੀਤ ਸਿੰਘ , ਡਿਪਟੀ ਡਾਇਰੈਕਟਰ, ਆਤਮਾ ਸਟੇਟ ਨੋਡਲ ਸੈਲ ਦੀ ਇੰਨਚਾਰਜ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਨੂੰ ਆਤਮਾ ਕਿਸਾਨ ਮੰਡੀ ਤੇ ਕਿਸਾਨ ਹੱਟ ਲਈ ਬਹੁਤ ਜਲਦੀ ਫੰਡ ਉਪਲਬਧ ਕਰਵਾਏ ਜਾਣਗੇ ਤਾਂ ਜ਼ੋ ਵੱਧ ਤੋਂ ਵੱਧ ਕਿਸਾਨਾਂ ਨੂੰ ਲਾਭ ਦਿੱਤਾ ਜਾ ਸਕੇ। ਇਸ ਮੌਕੇ ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਡਾ ਗੁਰਚਰਨ ਸਿੰਘ ਖੇਤੀਬਾੜੀ ਅਫਸਰ ਸਹਿਣਾ, ਡਾ ਗੁਰਮੀਤ ਸਿੰਘ, ਡਾ ਜੁਵਿੰਦਰ ਸਿੰਘ, ਸੁਨੀਤਾ ਰਾਣੀ, ਕਿਸਾਨ ਹਰਵਿੰਦਰ ਸਿੰਘ, ਅਮ੍ਰਿੰਤਪਾਲ ਸਿੰਘ, ਕਰਮਜੀਤ ਸਿੰਘ, ਅਮਨਦੀਪ ਸਿੰਘ, ਅਮਰੀਕ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ

04/29/2026
ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ

ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ

04/29/2026
ਬਰਨਾਲਾ ਦੇ 22 ਏਕੜ ਸਮੇਤ ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਵਿਖੇ ਦਰੱਖਤ ਪੁੱਟਣ ਦੇ ਮਾਮਲੇ ‘ਚ NGT ਦਾ ਵੱਡਾ ਐਕਸ਼ਨ

ਬਰਨਾਲਾ ਦੇ 22 ਏਕੜ ਸਮੇਤ ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਵਿਖੇ ਦਰੱਖਤ ਪੁੱਟਣ ਦੇ ਮਾਮਲੇ ‘ਚ NGT ਦਾ ਵੱਡਾ ਐਕਸ਼ਨ

04/29/2026
Load More
Tags: #barnalanews#punjabnews
Previous Post

01 ਅਪ੍ਰੈਲ ਨੂੰ ਐਸ ਡੀ ਕਾਲਜ ਵਿੱਚ ਖੁੱਲ੍ਹੇਗੀ ਯਾਦਾਂ ਦੀ ਪਟਾਰੀ

Next Post

ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਸੇਕ ਭਗਵੰਤ ਮਾਨ ਦੀ ਸਾਬਕਾ ਪਤਨੀ ਤੇ ਬੱਚਿਆਂ ਤੱਕ ਪੁੱਜਿਆ

Nirmal Pandori

Nirmal Pandori

Related Posts

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ
ਬਰਨਾਲਾ ਆਸ-ਪਾਸ

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ

by Nirmal Pandori
04/29/2026
ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ
ਬਰਨਾਲਾ ਆਸ-ਪਾਸ

ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ

by Nirmal Pandori
04/29/2026
ਬਰਨਾਲਾ ਦੇ 22 ਏਕੜ ਸਮੇਤ ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਵਿਖੇ ਦਰੱਖਤ ਪੁੱਟਣ ਦੇ ਮਾਮਲੇ ‘ਚ NGT ਦਾ ਵੱਡਾ ਐਕਸ਼ਨ
ਬਰਨਾਲਾ ਆਸ-ਪਾਸ

ਬਰਨਾਲਾ ਦੇ 22 ਏਕੜ ਸਮੇਤ ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਵਿਖੇ ਦਰੱਖਤ ਪੁੱਟਣ ਦੇ ਮਾਮਲੇ ‘ਚ NGT ਦਾ ਵੱਡਾ ਐਕਸ਼ਨ

by Nirmal Pandori
04/29/2026
ਟਰੱਸਟ ਨੂੰ ਬੱਸ ਅੱਡੇ ਤੋਂ ਲੱਖਾਂ ਦੀ ਕਮਾਈ ਪਰ…ਲੋਕਾਂ ਦੀ ਸਹੂਲਤ ਲਈ ਇੱਕ ਪੰਜੀ ਨਹੀਂ ਲਗਾਈ
ਬਰਨਾਲਾ ਆਸ-ਪਾਸ

ਟਰੱਸਟ ਨੂੰ ਬੱਸ ਅੱਡੇ ਤੋਂ ਲੱਖਾਂ ਦੀ ਕਮਾਈ ਪਰ…ਲੋਕਾਂ ਦੀ ਸਹੂਲਤ ਲਈ ਇੱਕ ਪੰਜੀ ਨਹੀਂ ਲਗਾਈ

by Nirmal Pandori
04/29/2026
DIG ਭੁੱਲਰ ਨੂੰ CBI ਨੇ ਕਿਵੇਂ ਫੜਿਆ….ਆ ਗਈ ਸਾਰੀ ਕਹਾਣੀ ਸਾਹਮਣੇ….ਪੜ੍ਹੋ ਖ਼ਬਰ
ਬਰਨਾਲਾ ਆਸ-ਪਾਸ

ਬਰਨਾਲੇ ਅੱਜ ED,ED ਹੁੰਦੀ ਰਹੀ..ਸੁਣਿਐ ਕਿ…ਇੱਕ ਕਾਰੋਬਾਰੀ ਈਡੀ ਦੇ ਰਾਡਾਰ ‘ਤੇ ਹੈ…!

by Nirmal Pandori
04/27/2026
ਬਰਨਾਲਾ ਦੇ ਡੀਡੀਪੀਓ ਦੀ ਮੁਅੱਤਲੀ ਬਣੀ ਚਰਚਾ ਦਾ ਵਿਸ਼ਾ… ਹਾਈਕੋਰਟ ‘ਚ ਚਲਦੇ ਕੇਸ ਸਬੰਧੀ ਹੋਈ ਕਾਰਵਾਈ
ਬਰਨਾਲਾ ਆਸ-ਪਾਸ

ਬਰਨਾਲਾ ਦੇ ਡੀਡੀਪੀਓ ਦੀ ਮੁਅੱਤਲੀ ਬਣੀ ਚਰਚਾ ਦਾ ਵਿਸ਼ਾ… ਹਾਈਕੋਰਟ ‘ਚ ਚਲਦੇ ਕੇਸ ਸਬੰਧੀ ਹੋਈ ਕਾਰਵਾਈ

by Nirmal Pandori
04/27/2026
Load More
Next Post
ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਸੇਕ ਭਗਵੰਤ ਮਾਨ ਦੀ ਸਾਬਕਾ ਪਤਨੀ ਤੇ ਬੱਚਿਆਂ ਤੱਕ ਪੁੱਜਿਆ

ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਸੇਕ ਭਗਵੰਤ ਮਾਨ ਦੀ ਸਾਬਕਾ ਪਤਨੀ ਤੇ ਬੱਚਿਆਂ ਤੱਕ ਪੁੱਜਿਆ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਰਾਮਬਾਗ ਬਰਨਾਲਾ ’ਚ ਛੋਟੇ ਸਮਾਗਮਾਂ ਲਈ ‘ਮਿੰਨੀ ਸ਼ਾਂਤੀ ਹਾਲ’ ਬਣਾਇਆ

ਮਹਿਲ ਕਲਾਂ ਦੇ ਮਜ਼ਦੂਰ ਪਰਿਵਾਰ ਨੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਲਾਈ ਮਦਦ ਦੀ ਗੁਹਾਰ

…ਜੇ ਸੀਐਮ ਭਗਵੰਤ ਮਾਨ 1 ਮਈ ਨੂੰ ਨਿੱਜੀ ਤੌਰ ‘ਤੇ ਪੇਸ਼ ਨਾ ਹੋਏ ਤਾਂ ਜ਼ਮਾਨਤ ਰੱਦ ਹੋ ਸਕਦੀ ਹੈ-ਮਾਨਸਾ ਅਦਾਲਤ

UIDAI ਦੇ ਨਵੇਂ ਨਿਯਮ… ਹੁਣ ਆਧਾਰ ਕਾਰਡ ਉਮਰ ਦਾ ਸਬੂਤ ਨਹੀਂ ਹੋਵੇਗਾ

ਜੇ ਬੰਬ ਧਮਾਕੇ ਦੀ ਲਪੇਟ ‘ਚ ਟਰੇਨ ਆ ਜਾਂਦੀ ਤਾਂ 20 ਕਿਲੋਮੀਟਰ ਤੱਕ ਲੋਕ ਪ੍ਰਭਾਵਿਤ ਹੁੰਦੇ…!

ਬਰਨਾਲਾ ਦੇ 22 ਏਕੜ ਸਮੇਤ ਪਿੰਡ ਬਦਰਾ, ਧਨੇਰ ਤੇ ਬਖਤਗੜ੍ਹ ਵਿਖੇ ਦਰੱਖਤ ਪੁੱਟਣ ਦੇ ਮਾਮਲੇ ‘ਚ NGT ਦਾ ਵੱਡਾ ਐਕਸ਼ਨ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend