Gee 98News

01 ਅਪ੍ਰੈਲ ਨੂੰ ਐਸ ਡੀ ਕਾਲਜ ਵਿੱਚ ਖੁੱਲ੍ਹੇਗੀ ਯਾਦਾਂ ਦੀ ਪਟਾਰੀ

-1993-98 ਬੈਚ ਕਾਮਰਸ ਦੇ ਵਿਦਿਆਰਥੀ ਕਰਨਗੇ ਪੁਨਰ ਮਿਲਣੀ

ਬਰਨਾਲਾ 30 ਮਾਰਚ (ਨਿਰਮਲ ਸਿੰਘ ਪੰਡੋਰੀ)-ਐਸ ਡੀ ਕਾਲਜ ਬਰਨਾਲਾ ਤੋਂ ਸਾਲ 1998 ਵਿਚ ਪਾਸ ਹੋਏ ਕਾਮਰਸ ਵਿਭਾਗ ਦੇ ਪੁਰਾਣੇ ਵਿਦਿਆਰਥੀ 1 ਅਪ੍ਰੈਲ ਨੂੰ ਕਾਲਜ ਵਿੱਚ ਇਕੱਠੇ ਹੋ ਕੇ ਆਪਣੀਆਂ ਕਾਲਜ ਸਮੇਂ ਦੀਆਂ ਯਾਦਾਂ ਦੀ ਪਟਾਰੀ ਖੋਲ੍ਹਣਗੇ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਗਨ‌ ਗਰਗ, ਰਕੇਸ਼ ਕੁਮਾਰ ਗਰੀਨ ਕਲੋਨੀ, ਰਾਹੁਲ ਸੀ. ਏ. ਅਤੇ ਰਾਜ ਕਾਂਸ਼ਲ ਨੇ ਦੱਸਿਆ ਕਿ 1993-98 ਬੈਂਚ ਦੇ ਕਾਮਰਸ ਵਿਭਾਗ ਦੇ ਵਿਦਿਆਰਥੀ ਸਿਲਵਰ ਜੁਬਲੀ ਸਮਾਗਮ ਤਹਿਤ ਪੁਨਰ ਮਿਲਣੀ ਕਰਨਗੇ, ਇਹ ਸਮਾਗਮ ਐਸ ਡੀ ਕਾਲਜ ਕੰਪਲੈਕਸ ਵਿਖੇ 11 ਵਜੇ 01ਅਪ੍ਰੈਲ ਨੂੰ ਆਯੋਜਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਇਸ ਪੁਨਰ ਮਿਲਣੀ ਸਮਾਗਮ ਤਹਿਤ ਪੁਰਾਣੇ ਅਧਿਆਪਕ ਵੀ ਉਚੇਚੇ ਤੌਰ ‘ਤੇ ਸ਼ਿਰਕਤ ਕਰਨਗੇ । ਇਸ ਮੌਕੇ ਸਾਰੇ ਵਿਦਿਆਰਥੀ ਰਲ ਕੇ ਆਪਣੀਆਂ ਕਾਲਜ ਸਮੇਂ ਦੀ ਯਾਦਾਂ ਤਾਜ਼ੀਆਂ ਕਰਨਗੇ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਇਸ ਪੁਨਰ ਮਿਲਣੀ ਸਬੰਧੀ ਸਾਰੇ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।

error: Content is protected !!