Gee 98News

ਬਦਲਾਅ : ਸੱਤਾਧਾਰੀ ਵਿਧਾਇਕ ‘ਤੇ ਲੱਗੇ ਵਿਧਵਾ ਦਾ ਮਕਾਨ ਦੱਬਣ ਦੇ ਦੋਸ਼

ਚੰਡੀਗੜ੍ਹ,9 ਜੂਨ-ਇਕ ਪਾਸੇ ਪੰਜਾਬ ਦੀ “ਆਪ” ਸਰਕਾਰ ਸ਼ਾਮਲਾਟਾਂ ਤੋਂ ਕਬਜ਼ੇ ਛੁਡਾਉਣ ਦੀ ਮੁਹਿੰਮ ਤਹਿਤ ਰਸੂਖਦਾਰਾਂ ਤੋਂ ਵਰ੍ਹਿਆਂ ਤੋਂ ਦੱਬੀਆਂ ਜ਼ਮੀਨਾਂ ਛੁਡਵਾ ਰਹੀ ਹੈ ਪ੍ਰੰਤੂ ਦੂਜੇ ਪਾਸੇ “ਆਪ” ਆਗੂਆਂ ‘ਤੇ ਲੋਕਾਂ ਦੀ ਪ੍ਰੋਪਰਟੀ ਦੱਬਣ ਦੇ ਦੋਸ਼ ਲੱਗ ਰਹੇ ਹਨ । “ਆਪ” ਦੀ ਜਗਰਾਉਂ ਹਲਕੇ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਉੱਪਰ ਇੱਕ ਐਨਆਰਆਈ ਪਰਿਵਾਰ ਦੀ ਵਿਧਵਾ ਔਰਤ ਨੇ ਆਪਣਾ ਮਕਾਨ ਦੱਬਣ ਦੇ ਦੋਸ਼ ਲਗਾਏ ਹਨ। NRI ਅਮਰਜੀਤ ਕੌਰ ਵਿਧਵਾ ਸ੍ਰੀ ਬਚਿੱਤਰ ਸਿੰਘ ਵਾਸੀ ਪਿੰਡ ਲੋਪੋ ਤਹਿਸੀਲ ਜਗਰਾਓਂ ਇਸ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਲੁਧਿਆਣਾ ਦਿਹਾਤੀ ਨੂੰ ਇੱਕ ਲਿਖ਼ਤੀ ਦਰਖ਼ਾਸਤ ਵੀ ਦਿੱਤੀ ਹੈ, ਜਿਸ ਵਿਚ ਦੋਸ਼ ਲਗਾਏ ਗਏ ਹਨ ਕਿ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਜਗਰਾਉਂ ਵਿਖੇ ਹੀਰਾ ਬਾਗ ਗਲੀ ਨੰਬਰ 7 ਵਿੱਚ ਉਸ ਦੇ ਮਕਾਨ ਉੱਪਰ ਧੱਕੇ ਨਾਲ ਕਬਜ਼ਾ ਕਰ ਲਿਆ ਹੈ । ਵਿਧਵਾ ਅਮਰਜੀਤ ਕੌਰ ਨੇ ਇਹ ਵੀ ਦੋਸ਼ ਲਗਾਏ ਹਨ ਕਿ ਵਿਧਾਇਕਾ ਉਨ੍ਹਾਂ ਨੂੰ ਮਕਾਨ ਅੰਦਰ ਨਹੀਂ ਜਾਣ ਦੇ ਰਹੀ ਅਤੇ ਜਦੋਂ ਮਕਾਨ ਖਾਲੀ ਕਰਨ ਲਈ ਕਿਹਾ ਜਾਂਦਾ ਹੈ ਤਾਂ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਵੱਲੋਂ ਸਰਕਾਰੀ ਧੌਂਸ ਦਿਖਾਉਂਦੇ ਹੋਏ ਝੂਠਾ ਮੁਕੱਦਮਾ ਦਰਜ ਕਰਨ ਦੀਆਂ ਧਮਕੀਆਂ ਦਿਤੀਆਂ ਜਾਂਦੀਆਂ ਹਨ । ਵਿਧਵਾ ਔਰਤ ਨੇ ਆਪਣੀ ਦਰਖ਼ਾਸਤ ਵਿੱਚ ਆਪਣੇ ਪਰਿਵਾਰ ਦੀ ਹਿਫ਼ਾਜ਼ਤ ਦੀ ਮੰਗ ਕਰਦੇ ਹੋਏ ਸਰਵਜੀਤ ਕੌਰ ਮਾਣੂਕੇ ਤੋਂ ਆਪਣਾ ਮਕਾਨ ਖਾਲੀ ਕਰਵਾਉਣ ਦੀ ਗੁਹਾਰ ਲਗਾਈ ਹੈ । ਬਹਰਹਾਲ ! ਇਹ ਮਾਮਲਾ ਲੁਧਿਆਣਾ ਦਿਹਾਤੀ ਦੇ ਐੱਸ ਪੀ (ਡੀ) ਕੋਲ ਪੜਤਾਲ ਅਧੀਨ ਹੈ । ਵੇਖਣਯੋਗ ਹੋਵੇਗਾ ਕਿ ਪੁਲਿਸ ਇੱਕ ਸੱਤਾਧਾਰੀ ਵਿਧਾਇਕ ਵੱਲੋਂ ਨਾਜਾਇਜ਼ ਕਬਜ਼ੇ ਦੇ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਹੈ ਜਾਂ ਫਿਰ ਇਹ ਮਾਮਲਾ ਸਰਕਾਰੀ ਧੌਂਸ ਦੇ ਭਾਰ ਹੇਠਾਂ ‌ਦੱਬਿਆ ਜਾਵੇਗਾ ।

error: Content is protected !!