Gee 98News

12 ਜੂਨ ਦੇ ਪੰਜਾਬ ਬੰਦ ਸੰਬੰਧੀ ਤਾਜ਼ਾ ਖ਼ਬਰ

ਚੰਡੀਗੜ੍ਹ,11 ਜੂਨ-ਜਾਅਲੀ SC ਸਰਟੀਫਿਕੇਟ ਬਣਾ ਕੇ ਨੌਕਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਵਾਉਣ ਲਈ ਬਣੇ ਮੋਰਚੇ ਦੇ ਆਗੂਆਂ ਨੇ 12 ਜੂਨ ਸੋਮਵਾਰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਪ੍ਰੰਤੂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਰੋਸਾ ਦਿੱਤਾ ਹੈ ਕਿ 13 ਜੂਨ ਮੰਗਲਵਾਰ ਮੋਰਚੇ ਦੇ ਆਗੂਆਂ ਦੀ ਇਸ ਮਾਮਲੇ ‘ਚ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ, ਜਿਸ ਤੋਂ ਬਾਅਦ ਮੋਰਚੇ ਦੇ ਆਗੂਆਂ ਨੇ ਪੰਜਾਬ ਬੰਦ ਦਾ ਸੱਦਾ ਵਾਪਸ ਲੈ ਲਿਆ ਹੈ ।

error: Content is protected !!