Gee 98News

ਅਮਿੱਟ ਯਾਦਾਂ ਛੱਡ ਗਿਆ ਜੱਸੜਵਾਲੀਆ ਯਾਦਗਾਰੀ ਬਾਸਕਟਬਾਲ ਲੀਗ ਟੂਰਨਾਮੈਂਟ

ਬਰਨਾਲਾ 15 ਜੂਨ ( ਨਿਰਮਲ ਸਿੰਘ ਪੰਡੋਰੀ )- ਸਵ. ਕਰਮਜੀਤ ਸਿੰਘ ਜੱਸੜਵਾਲੀਆ ਯਾਦਗਾਰੀ ਬਾਸਕਟਬਾਲ ਲੀਗ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ ਹੈ।ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਜੱਸੜਵਾਲੀਆ,ਸੁਖਪਾਲ ਸਿੰਘ,ਰਾਜਪਾਲ ਸਿੰਘ, ਬਲਵਿੰਦਰ ਸਿੰਘ ਹੰਡਿਆਇਆ ਨੇ ਦੱਸਿਆ ਕਿ ਇਸ ਲੀਗ ਟੂਰਨਾਮੈਂਟ ਦੇ ਮੈਚ ਹਰ ਸ਼ਨੀਵਾਰ ਐਤਵਾਰ ਨੂੰ ਪਿਛਲੇ ਛੇ ਹਫਤੇ ਤੋਂ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਧਨੌਲਾ ਦੇ ਸਾਬਕਾ ਪ੍ਰਧਾਨ ਅਤੇ ਬਾਸਕਟਬਾਲ ਖਿਡਾਰੀ ਕਰਮਜੀਤ ਸਿੰਘ ਜੱਸੜਵਾਲੀਆ ਦੀ ਯਾਦ ਨੂੰ ਸਮਰਪਿਤ ਕਰਵਾਈ ਜਾ ਰਹੀ ਸੀ ।ਇਸ ਟੂਰਨਾਮੈਂਟ ਵਿੱਚ ਹੰਡਿਆਇਆ, ਬਰਨਾਲਾ , ਰੂੜੇਕੇ ਅਤੇ ਧਨੌਲਾ ਦੀਆਂ ਟੀਮਾਂ ਨੇ ਭਾਗ ਲਿਆ । ਇਸ ਲੀਗ ਦੇ ਦਿਲਚਸਪ ਮੁਕਾਬਲਿਆਂ ਵਿੱਚ ਬਰਨਾਲਾ , ਹੰਡਿਆਇਆ ਅਤੇ ਧਨੌਲਾ ਨੇ ਬਰਾਬਰ ਮੈਚ ਜਿੱਤੇ, ਅੰਕਾਂ ਦੇ ਆਧਾਰ ‘ਤੇ ਹੰਡਿਆਇਆ ਦੀ ਟੀਮ ਨੇ ਪਹਿਲਾ ਸਥਾਨ , ਬਰਨਾਲਾ ਟੀਮ ਨੇ ਦੂਸਰਾ ਸਥਾਨ ਅਤੇ ਧਨੌਲਾ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਹਨੀ ਧਨੌਲਾ ਨੂੰ ਟੂਰਨਾਮੈਂਟ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਇਨਾਮ ਵੰਡ ਸਮਾਰੋਹ ਰਾਜਪਾਲ ਸਿੰਘ ਅੰਤਰਰਾਸ਼ਟਰੀ ਖਿਡਾਰੀ, ਸੁਖਪਾਲ ਸਿੰਘ ਸਾਬਕਾ ਖਿਡਾਰੀ, ਬਲਵਿੰਦਰ ਸਿੰਘ ਜੱਸੜਵਾਲੀਆ, ਸਿਮਰਦੀਪ ਸਿੰਘ ਡੀ ਐਮ ਸਪੋਰਟਸ,ਪ੍ਰੋ ਰਾਜਵਿੰਦਰ ਸਿੰਘ, ਗਗਨਦੀਪ ਸਿੰਗਲਾ, ਅਵਤਾਰ ਸਿੰਘ ਨੇ ਕੀਤਾ। ਇਹਨਾਂ ਮੈਚਾਂ ਦੌਰਾਨ ਰੈਫਰੀ ਦੀ ਭੂਮਿਕਾ ਗੁਰਦੇਵ ਸਿੰਘ ਬਰਨਾਲਾ, ਕਰਨੈਲ ਸਿੰਘ ਰੂੜੇਕੇ, ਹਰਵਿੰਦਰ ਕਾਲਾ, ਗੁਰਲਾਲ ਸਿੰਘ, ਗੱਗੂ ਧਨੌਲਾ, ਗੁਰਵਿੰਦਰ ਸਿੰਘ ਕੋਚ , ਗੁਰਜੀਤ ਸਿੰਘ ਹੰਡਿਆਇਆ ਨੇ ਨਿਭਾਈ।

error: Content is protected !!