Skip to main content

Gee 98News

ਹੇਮਕੁੰਟ ਸਾਹਿਬ ਜਾ ਰਹੇ ਸ਼ਰਧਾਲੂਆਂ ‘ਤੇ ਪਲਟਿਆ ਟਰੱਕ,ਦੋ ਦੀ ਮੌਤ

ਚੰਡੀਗੜ੍ਹ,16 ਜੂਨ -ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨਾਲ ਸਬੰਧਤ ਇਕ ਦੁੱਖਦ ਖ਼ਬਰ ਸਾਹਮਣੇ ਆ ਰਹੀ ਹੈ । ਗੁਰਦਾਸਪੁਰ ਤੋ ਸ੍ਰੀ ਹੇਮਕੁੰਟ ਸਾਹਿਬ ਤੱਕ ਪੈਦਲ ਯਾਤਰਾ ਕਰ ਰਹੇ ਸ਼ਰਧਾਲੂਆਂ ਦੇ ਜਥੇ ਉੱਪਰ ਇੱਟਾਂ ਨਾਲ ਭਰਿਆ ਹੋਇਆ ਟਰੱਕ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ ਜਿਸ ਨਾਲ 2 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ । ਇਹ ਹਾਦਸਾ ਜ਼ਿਲ੍ਹਾ ਸਿਰਮੌਰ ਦੀ ਸਬ-ਡਵੀਜ਼ਨ ਪਾਉਂਟਾ ਸਾਹਿਬ ਨੇੜੇ ਹਿਮਾਚਲ-ਹਰਿਆਣਾ ਦੀ ਸਰਹੱਦ ‘ਤੇ ਸ਼ੁਕਰਵਾਰ ਨੂੰ ਵਾਪਰਿਆ । ਜਾਣਕਾਰੀ ਅਨੁਸਾਰ ਟਰੱਕ ਦੇ ਅਚਾਨਕ ਬ੍ਰੇਕ ਫੇਲ ਹੋ ਜਾਣ ਕਾਰਨ ਟਰੱਕ ਕੰਟਰੋਲ ਤੋਂ ਬਾਹਰ ਹੋ ਗਿਆ । ਮਿਰਤਕਾਂ ਦੀ ਪਹਿਚਾਣ ਕੁਲਵੀਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਤਲਵੰਡੀ,ਤਹਿਸੀਲ ਜੀਤੋ ਸਰਜਾ ਅੰਮ੍ਰਿਤਸਰ ਅਤੇ ਬਲਵੀਰ ਕੌਰ ਪਤਨੀ ਹਰਿੰਦਰ ਸਿੰਘ ਵਾਸੀ ਗਾਗਰ ਤਹਿਸੀਲ ਬਾਬਾ ਬਕਾਲਾ ਵਜੋਂ ਹੋਈ ਹੈ, ਜਦਕਿ ਜ਼ਖਮੀ ਸੌਰਵ ਕੁਮਾਰ ਵਾਸੀ ਬਟਾਣਾ ਗੁਰਦਾਸਪੁਰ ਤੇ ਸ਼ਮਸ਼ੇਰ ਸਿੰਘ ਵਾਸੀ ਸ਼ਿਕਾਰ ਗੁਰਦਾਸਪੁਰ ਨਾਲ ਸਬੰਧਿਤ ਹਨ । ਪੁਲਿਸ ਨੇ ਟਰੱਕ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

error: Content is protected !!