Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸ਼੍ਰੋਮਣੀ ਅਕਾਲੀ ਦਲ (ਅ) ਨੇ ਮੀਰੀ ਪੀਰੀ ਦੇ ਸਿਧਾਂਤ ਤਹਿਤ ਜੋਰ-ਸ਼ੋਰ ਨਾਲ ਮਨਾਇਆ ਗਤਕਾ ਦਿਵਸ

Nirmal Pandori by Nirmal Pandori
06/21/2023
in ਬਰਨਾਲਾ ਆਸ-ਪਾਸ
Reading Time: 1 min read
A A
0
ਸ਼੍ਰੋਮਣੀ ਅਕਾਲੀ ਦਲ (ਅ) ਨੇ ਮੀਰੀ ਪੀਰੀ ਦੇ ਸਿਧਾਂਤ ਤਹਿਤ ਜੋਰ-ਸ਼ੋਰ ਨਾਲ ਮਨਾਇਆ ਗਤਕਾ ਦਿਵਸ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 21 ਜੂਨ ( ਨਿਰਮਲ ਸਿੰਘ ਪੰਡੋਰੀ)-

ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਬਖਸ਼ੇ ਮੀਰੀ ਪੀਰੀ ਦੇ ਸਿਧਾਂਤ ਨੂੰ  ਲਾਗੂ ਕਰਨ ਦੇ ਉਦੇਸ਼ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਤਕਾ ਦਿਵਸ ਪੂਰੇ ਜੋਰ ਸ਼ੋਰ ਨਾਲ ਗੁਰਦੁਆਰਾ ਸਾਹਿਬ ਵਿਸਾਖੀ ਵਾਲਾ ਪਾਤਸ਼ਾਹੀ ਛੇਵੀਂ ਭਦੌੜ ਮਨਾਇਆ ਗਿਆ | ਇਸ ਮੌਕੇ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ | ਗਤਕਾ ਦਿਵਸ ਸਮਾਗਮ ਵਿੱਚ ਪਹੁੰਚੀਆਂ ਵੱਖ-ਵੱਖ ਟੀਮਾਂ ਨੇ ਆਪਣੇ ਜੌਹਰ ਦਿਖਾ ਕੇ ਸਭ ਤੋਂ ਬਾਹਵਾਹੀ ਖੱਟੀ ਅਤੇ ਹਾਜਰੀਨ ਨੂੰ  ਸਿੰਘ ਸਜ ਕੇ ਗਤਕੇ ਦੀ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ | ਗਤਕਾ ਟੀਮਾਂ ਨੂੰ  ਐਮ.ਪੀ. ਸ. ਮਾਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ |ਇਸ ਮੌਕੇ ਵੱਡੇ ਇਕੱਠ ਨੂੰ  ਸੰਬੋਧਨ ਕਰਦਿਆਂ ਐਮ.ਪੀ. ਸ. ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰਾਂ ਵੱਲੋਂ ਹਰ ਸਾਲ ਯੋਗਾ ਦਿਵਸ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ ਸਾਡੀ ਪਾਰਟੀ ਵੱਲੋਂ ਮੀਰੀ ਪੀਰੀ ਦੇ ਸਿਧਾਂਤ ਤਹਿਤ ਹਰ ਸਾਲ ਗਤਕਾ ਦਿਵਸ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਮੁਗਲਾ ਦਾ ਰਾਜ ਸੀ, ਉਦੋਂ ਆਮ ਲੋਕਾਂ ਨੂੰ  ਸ਼ਸਤਰ, ਘੋੜੇ, ਬਾਜ ਆਦਿ ਰੱਖਣ ਦੀ ਇਜਾਜਤ ਨਹੀਂ ਸੀ ਅਤੇ ਮੁਗਲਾਂ ਵੱਲੋਂ ਆਮ ਲੋਕਾਂ ‘ਤੇ ਬਹੁਤ ਜੁਲਮ ਕੀਤੇ ਜਾਂਦੇ ਸਨ | ਉਸ ਸਮੇਂ ਛੇਵੇਂ ਪਾਤਸ਼ਾਹ ਨੇ ਦੋ ਤਲਵਾਰਾਂ ਧਾਰਨ ਕਰਕੇ ਮੀਰੀ -ਪੀਰੀ ਦੇ ਸਿਧਾਂਤ ਨੂੰ  ਲਾਗੂ ਕੀਤਾ ਅਤੇ ਲੋਕਾਂ ਨੂੰ  ਸਸ਼ਤਰ ਵਿੱਦਿਆ ਦੇ ਕੇ ਜੁਲਮ ਦਾ ਟਾਕਰਾ ਕਰਦੇ ਹੋਏ ਮਜਲੂਮਾਂ ਦੀ ਰਾਖੀ ਕਰਨ ਲਈ ਕਿਹਾ | ਗੁਰੂ ਸਾਹਿਬ ਵੱਲੋਂ ਬਖਸ਼ੇ ਮੀਰੀ-ਪੀਰੀ ਦੇ ਸਿਧਾਂਤ ਤਹਿਤ ਅਸੀਂ ਗਤਕਾ ਦਿਵਸ ਮਨਾ ਰਹੇ ਹਾਂ, ਤਾਂ ਜੋ ਨਸ਼ਿਆਂ ਪਿੱਛੇ ਲੱਗ ਕੇ ਬਰਬਾਦ ਹੋ ਰਹੀ ਪੰਜਾਬੀ ਦੀ ਨੌਜਵਾਨੀ ਨੂੰ  ਬਚਾਇਆ ਜਾ ਸਕੇ | ਉਨ੍ਹਾਂ ਹਾਜਰ ਨੌਜਵਾਨਾਂ ਨੂੰ  ਸਿੰਘ ਸਜ ਕੇ ਗਤਕਾ ਸਿਖਲਾਈ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਗਤਕਾ ਮਾਹਿਰ ਬਣ ਕੇ ਤੁਸੀਂ ਤੰਦਰੁਸਤ ਰਹਿਣ ਦੇ ਨਾਲ-ਨਾਲ ਆਪਣੀ ਅਤੇ ਹੋਰਨਾਂ ਮਜਲੂਮਾਂ ਦੀ ਰਾਖੀ ਕਰਨ ਦੇ ਕਾਬਿਲ ਵੀ ਬਣ ਸਕਦੇ ਹੋ | ਸਮਾਗਮ ਦੌਰਾਨ ਵੱਖ-ਵੱਖ ਟੀਮਾਂ ਵੱਲੋਂ ਗਤਕੇ ਦੇ ਹੈਰਤਅੰਗੇਜ ਜੌਹਰ ਦਿਖਾਏ ਗਏ, ਜਿਨ੍ਹਾਂ ਨੂੰ  ਦੇਖ ਕੇ ਹਾਜਰੀਨ ਦੰਗ ਰਹਿ ਗਏ | ਇਸ ਮੌਕੇ ਓਕਾਰ ਸਿੰਘ ਬਰਾੜ ਕੌਮੀ ਵਰਕਿੰਗ ਕਮੇਟੀ ਮੈਂਬਰ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਮਾਸਟਰ ਬਲਦੇਵ ਸਿੰਘ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡੀ, ਕਿਸਾਨ ਵਿੰਗ ਪ੍ਰਧਾਨ ਗੁਰਤੇਜ ਸਿੰਘ ਅਸਪਾਲ ਕਲਾਂ, ਨਗਰ ਕੌਂਸਲ ਪ੍ਰਧਾਨ ਬਾਬੂ ਮਨੀਸ਼ ਕੁਮਾਰ, ਸਮਾਜ ਸੇਵੀ ਅਭੈ ਕੁਮਾਰ ਗਰਗ, ਸੁਰਿੰਦਰ ਕੁਮਾਰ ਸਰਪੰਚ ਕੋਠੇ ਬਾਬਾ ਭਾਨ ਸਿੰਘ, ਸਰਕਲ ਯੂਥ ਪ੍ਰਧਾਨ ਕੁਲਦੀਪ ਸਿੰਘ, ਬੂਟਾ ਸਿੰਘ ਬਰਾੜ, ਜਸਕਰਨ ਸਿੰਘ, ਲਖਵੀਰ ਸਿੰਘ ਭੋਤਨਾ, ਸਰਪੰਚ ਸੁਖਵਿੰਦਰ ਸਿੰਘ ਕਲਕੱਤਾ, ਕੁਲਦੀਪ ਸਿੰਘ ਅਲਕੜਾ, ਗੁਰਜੀਤ ਸਿੰਘ ਸ਼ਹਿਣਾ, ਬਲਜੀਤ ਸਿੰਘ ਬੰਟੀ ਸ਼ਹਿਣਾ, ਸਤਨਾਮ ਸਿੰਘ ਰੱਤੋਕੇ ਮੀਡੀਆ ਇੰਚਾਰਜ ਸੁਨਾਮ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ, ਮੈਂਬਰ ਅਤੇ ਗਤਕਾ ਪ੍ਰੇਮੀ ਹਾਜਰ ਸਨ |

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

06/16/2025
ਕਮਲ ਭਾਬੀ ਦੇ ਇੱਕ ਕਾਤਲ ‘ਤੇ ਬਰਨਾਲੇ ‘ਚ ਵੀ ਹੈ ਇੱਕ ਮੁਕੱਦਮਾ ਦਰਜ

ਕਮਲ ਭਾਬੀ ਦੇ ਇੱਕ ਕਾਤਲ ‘ਤੇ ਬਰਨਾਲੇ ‘ਚ ਵੀ ਹੈ ਇੱਕ ਮੁਕੱਦਮਾ ਦਰਜ

06/14/2025
ਬਰਨਾਲਾ ਦੇ ਸੰਘੇੜਾ ਬਾਈਪਾਸ ‘ਤੇ ਵਣ ਵਿਭਾਗ ਦੀ ਜਗ੍ਹਾ ‘ਚੋਂ ਰੁੱਖ ਪੁੱਟ ਕੇ ਭਰਤ ਪਾ ਕੇ ਕੀਤਾ ਕਬਜ਼ਾ, ਸਥਾਨਕ ਅਧਿਕਾਰੀ ਚੁੱਪ

ਬਰਨਾਲਾ ਦੇ ਸੰਘੇੜਾ ਬਾਈਪਾਸ ‘ਤੇ ਵਣ ਵਿਭਾਗ ਦੀ ਜਗ੍ਹਾ ‘ਚੋਂ ਰੁੱਖ ਪੁੱਟ ਕੇ ਭਰਤ ਪਾ ਕੇ ਕੀਤਾ ਕਬਜ਼ਾ, ਸਥਾਨਕ ਅਧਿਕਾਰੀ ਚੁੱਪ

06/14/2025
Load More
Tags: #barnalanews#punjabnews
Previous Post

ਬਰਨਾਲਾ ਜ਼ਿਲ੍ਹੇ ਦਾ ਇੱਕ ਬੀਡੀਪੀਓ ਨਿਕਲਿਆ ਜਾਅਲੀ ਅੰਗਹੀਣ..ਹੋਗੀ ਕਾਰਵਾਈ ਦੀ ਸਿਫਾਰਸ਼..ਪੜੋ ਸਰਕਾਰੀ ਪੱਤਰ ਦੀ ਕਾਪੀ

Next Post

ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

Nirmal Pandori

Nirmal Pandori

Related Posts

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ
ਬਰਨਾਲਾ ਆਸ-ਪਾਸ

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

by Nirmal Pandori
06/16/2025
ਕਮਲ ਭਾਬੀ ਦੇ ਇੱਕ ਕਾਤਲ ‘ਤੇ ਬਰਨਾਲੇ ‘ਚ ਵੀ ਹੈ ਇੱਕ ਮੁਕੱਦਮਾ ਦਰਜ
ਬਰਨਾਲਾ ਆਸ-ਪਾਸ

ਕਮਲ ਭਾਬੀ ਦੇ ਇੱਕ ਕਾਤਲ ‘ਤੇ ਬਰਨਾਲੇ ‘ਚ ਵੀ ਹੈ ਇੱਕ ਮੁਕੱਦਮਾ ਦਰਜ

by Nirmal Pandori
06/14/2025
ਬਰਨਾਲਾ ਦੇ ਸੰਘੇੜਾ ਬਾਈਪਾਸ ‘ਤੇ ਵਣ ਵਿਭਾਗ ਦੀ ਜਗ੍ਹਾ ‘ਚੋਂ ਰੁੱਖ ਪੁੱਟ ਕੇ ਭਰਤ ਪਾ ਕੇ ਕੀਤਾ ਕਬਜ਼ਾ, ਸਥਾਨਕ ਅਧਿਕਾਰੀ ਚੁੱਪ
ਬਰਨਾਲਾ ਆਸ-ਪਾਸ

ਬਰਨਾਲਾ ਦੇ ਸੰਘੇੜਾ ਬਾਈਪਾਸ ‘ਤੇ ਵਣ ਵਿਭਾਗ ਦੀ ਜਗ੍ਹਾ ‘ਚੋਂ ਰੁੱਖ ਪੁੱਟ ਕੇ ਭਰਤ ਪਾ ਕੇ ਕੀਤਾ ਕਬਜ਼ਾ, ਸਥਾਨਕ ਅਧਿਕਾਰੀ ਚੁੱਪ

by Nirmal Pandori
06/14/2025
ਨਸ਼ੇ ਦੀ ਓਵਰਡੋਜ਼ ਕਾਰਨ ਹੀ ਹੋਈ ਹੈ ਧਨੌਲੇ ਵਾਲੇ ਗਾਂਧੀ ਦੀ ਮੌਤ
ਬਰਨਾਲਾ ਆਸ-ਪਾਸ

ਨਸ਼ੇ ਦੀ ਓਵਰਡੋਜ਼ ਕਾਰਨ ਹੀ ਹੋਈ ਹੈ ਧਨੌਲੇ ਵਾਲੇ ਗਾਂਧੀ ਦੀ ਮੌਤ

by Nirmal Pandori
06/13/2025
ਨਗਰ ਕੌਂਸਲ ਬਰਨਾਲਾ ਦੀ ਖਾਲੀ ਕੁਰਸੀ : ਆਜਾ ਵੇ ਮਾਹੀ ਤੈਨੂੰ ਅੱਖੀਆਂ ਉਡੀਕਦੀਆਂ…!
ਬਰਨਾਲਾ ਆਸ-ਪਾਸ

ਵਾਹ ! ਨਗਰ ਕੌਂਸਲ ਬਰਨਾਲਾ ਦੇ ਕੰਮ ਨਿਆਰੇ…30 ਕਰੋੜ ਦੇ ਟੈਂਡਰਾਂ ‘ਚੋਂ ਸਿੱਧੀ 6 ਕਰੋੜ ਦੀ ਕਟੌਤੀ

by Nirmal Pandori
06/10/2025
ਬਰਨਾਲਾ ਦੇ 317 ਏਕੜ ਰਕਬੇ ‘ਚ ਅਰਬਨ ਅਸਟੇਟ ਵਿਕਸਿਤ ਕਰਨ ਦਾ ਮਾਮਲਾ ਖਟਾਈ ‘ਚ…ਕਿਸਾਨਾਂ ਵੱਲੋਂ ਵਿਰੋਧ ਸ਼ੁਰੂ
ਬਰਨਾਲਾ ਆਸ-ਪਾਸ

ਬਰਨਾਲਾ ਦੇ 317 ਏਕੜ ਰਕਬੇ ‘ਚ ਅਰਬਨ ਅਸਟੇਟ ਵਿਕਸਿਤ ਕਰਨ ਦਾ ਮਾਮਲਾ ਖਟਾਈ ‘ਚ…ਕਿਸਾਨਾਂ ਵੱਲੋਂ ਵਿਰੋਧ ਸ਼ੁਰੂ

by Nirmal Pandori
06/10/2025
Load More
Next Post
ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪੰਜਾਬ ਦੇ ਦਿਹਾੜੀਦਾਰ/ਆਰਜ਼ੀ ਕਾਮਿਆਂ ਨੂੰ ਵੱਡੀ ਰਾਹਤ….ਹਾਈਕੋਰਟ ਨੇ ਦਿੱਤੇ ਰੈਗੂਲਰ ਕਰਨ ਦੇ ਹੁਕਮ

ਪੰਜਾਬ ਦੇ ਖਜ਼ਾਨਾ ਵਿਭਾਗ ਨੇ ਐਚਡੀਐਫਸੀ ਬੈਂਕ ਦੇ ਖ਼ਿਲਾਫ਼ ਖਿੱਚ ਦਿੱਤੀ ਲਕੀਰ

ਬਿਕਰਮ ਮਜੀਠੀਆ ਨੇ ਵਾਇਰਲ ਕੀਤੀਆਂ AAP ਦੇ ਇਕ ਮੰਤਰੀ ਦੀਆਂ ਨੰਗੇਜ਼ ਫੋਟੋਆਂ…ਵੀਡੀਓ ਵੀ ਜਲਦੀ ਵਾਇਰਲ ਕਰਨ ਦਾ ਦਾਅਵਾ

CIA ਸਟਾਫ਼ ਦੀ ਗੱਡੀ ਦੀ ਟਰਾਲੇ ਨਾਲ ਟੱਕਰ…ਇੱਕ ASI ਦੀ ਮੌਤ, ਇੰਸਪੈਕਟਰ ਸਮੇਤ 4 ਸਖ਼ਤ ਜ਼ਖ਼ਮੀ

…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!

ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਦਾ ਪੁਤਲਾ ਸਾੜਿਆ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend