Gee 98News

ਇੱਕ ASI, ਇੱਕ ਸਿਪਾਹੀ ਤੇ 3 ਹੋਮਗਾਰਡ ਜਵਾਨਾਂ ‘ਤੇ ਮੁਕੱਦਮਾ ਦਰਜ

ਚੰਡੀਗੜ੍ਹ, 16 ਜੁਲਾਈ-ਬੀਤੇ ਕੱਲ੍ਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਤੋਂ ਬੰਬੀਹਾ ਗਰੁੱਪ ਦੇ ਇਲਾਜ ਅਧੀਨ ਇੱਕ ਗੈਂਗਸਟਰ ਦੀ ਫਰਾਰੀ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ ਪੰਜ ਮੁਲਾਜ਼ਮਾਂ ‘ਤੇ ਮੁਕੱਦਮਾ ਦਰਜ ਕੀਤਾ ਹੈ। ਕੁਝ ਦਿਨ ਪਹਿਲਾਂ ਪੁਲਿਸ ਨਾਲ ਹੋਈ ਮੁਠਭੇੜ ਦੌਰਾਨ ਪੈਰ ‘ਚ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਗੈਂਗਸਟਰ ਸ਼ਮਿੰਦਰਪਾਲ ਸਿੰਘ ਨੂੰ ਫਰੀਦਕੋਟ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ ਜਿੱਥੋਂ ਉਹ ਮੌਕੇ ਦਾ ਫਾਇਦਾ ਉਠਾਉਂਦਾ ਹੋਇਆ ਫਰਾਰ ਹੋ ਗਿਆ । ਪੁਲਿਸ ਨੇ ਇਸ ਮਾਮਲੇ ‘ਚ ਲਾਪ੍ਰਵਾਹੀ ਵਰਤਣ ਦੇ ਦੋਸ਼ਾਂ ਤਹਿਤ ਇੱਕ ਏਐਸਆਈ ਨਾਨਕ ਚੰਦ, ਸਿਪਾਹੀ ਗੁਰਤੇਜ ਸਿੰਘ, ਹੋਮਗਾਰਡ ਜਵਾਨ ਹਰਜਿੰਦਰ ਸਿੰਘ, ਹਰਪਾਲ ਸਿੰਘ ਅਤੇ ਰਜਿੰਦਰ ਕੁਮਾਰ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਗੈਂਗਸਟਰ ਦੀ ਫਰਾਰੀ ਦੇ ਮਾਮਲੇ ‘ਚ ਪੁਲਿਸ ਇਹਨਾਂ ਸਵਾਲਾਂ ਦੇ ਜਵਾਬਾਂ ਤੋਂ ਭੱਜ ਰਹੀ ਹੈ ਕਿ ਜਦ ਗੈਂਗਸਟਰ ਪੈਰ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਸੀ, ਫਿਰ ਉਹ ਫਰਾਰ ਕਿਵੇਂ ਹੋ ਗਿਆ ?

error: Content is protected !!