Skip to main content

Gee 98News

ਕਿਸਮਤ : ਕੁਝ ਘੰਟਿਆਂ ‘ਚ ਹੀ ਬੈਂਕ ਮੁਲਾਜ਼ਮ ਬਣ ਗਿਆ ਕਰੋੜਪਤੀ

ਚੰਡੀਗੜ੍ਹ,15 ਜੁਲਾਈ-ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਪਰਮਾਤਮਾ ਕਿਸੇ ਨੂੰ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਪਰਮਾਤਮਾ ਦੀ ਅਜਿਹੀ ਹੀ ਸਵੱਲੀ ਨਜ਼ਰ ਗੁਰਦਾਸਪੁਰ ਦੇ ਇੱਕ ਬੈਂਕ ਮੁਲਾਜ਼ਮ ‘ਤੇ ਪਈ । ਜ਼ਿਲ੍ਹੇ ਦੇ ਕਸਬਾ ਡੇਰਾ ਬਾਬਾ ਨਾਨਕ ਵਿੱਚ ਖੇਤੀਬਾੜੀ ਵਿਕਾਸ ਬੈਂਕ ‘ਚ ਕਲਰਕ ਰੁਪਿੰਦਰਜੀਤ ਸਿੰਘ ਨੇ ਬੈਂਕ ਵਿੱਚ ਲਾਟਰੀ ਟਿਕਟਾਂ ਵੇਚਣ ਆਏ ਇੱਕ ਏਜੰਟ ਤੋਂ ਨਾਗਾਲੈਂਡ ਸਟੇਟ ਨਾਲ ਸੰਬੰਧਿਤ ਲਾਟਰੀ ਦੀਆਂ ਕਰੀਬ 12 ਕੁ ਵਜੇ ਕੁਝ ਟਿੱਕਟਾਂ ਖਰੀਦੀਆਂ । ਕੁਝ ਸਮੇਂ ਬਾਅਦ ਹੀ ਰੁਪਿੰਦਰਜੀਤ ਸਿੰਘ ਨੂੰ ਉਸੇ ਲਾਟਰੀ ਏਜੰਟ ਦਾ ਫੋਨ ਆਇਆ ਕਿ ਉਸ ਦਾ ਇੱਕ ਕਰੋੜ ਦਾ ਇਨਾਮ ਨਿਕਲਿਆ ਹੈ। ਰੁਪਿੰਦਰਜੀਤ ਸਿੰਘ ਪਿਛਲੇ ਲੱਗਭੱਗ ਸਾਲ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ । ਸ਼ਨੀਵਾਰ ਵੀ ਜਦ ਉਸ ਨੇ ਕੁਝ ਟਿਕਟਾਂ ਲਾਟਰੀ ਦੀਆਂ ਖਰੀਦੀਆਂ ਤਾਂ ਕੁਝ ਸਮੇਂ ਬਾਅਦ ਹੀ ਉਹ ਕਰੋੜਪਤੀ ਬਣ ਗਿਆ।

error: Content is protected !!