Skip to main content

Gee 98News

ਅਹਿਮ ਖ਼ਬਰ : ਟੈਟੂ ਵਾਲੇ ਨੌਜਵਾਨ ਨਹੀਂ ਹੋ ਸਕਦੇ ਫੋਰਸ ਵਿੱਚ ਭਰਤੀ-ਹਾਈਕੋਰਟ

ਚੰਡੀਗੜ੍ਹ,24 ਅਗਸਤ-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇੰਡੋ ਤਿੱਬਤ ਬਾਰਡਰ ਪੁਲੀਸ ( ITBP ) ਵਿੱਚ ਭਰਤੀ ਹੋਣ ਦੇ ਚਾਹਵਾਨ “ਟੈਟੂ” ਵਾਲੇ ਨੌਜਵਾਨਾਂ ਲਈ ਸਾਰੇ ਰਾਹ ਬੰਦ ਕਰ ਦਿੱਤੇ ਹਨ। ਇਸ ਮਾਮਲੇ ‘ਚ ਇਕ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਹਾਈਕੋਰਟ ਨੇ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਦੀ ਸਲਾਮੀ ਦੇਣ ਵਾਲੀ ਸੱਜੀ ਬਾਂਹ ਉੱਪਰ ਟੈਟੂ ਬਣਿਆ ਹੋਇਆ ਹੈ ਉਹ ITBP ਵਿੱਚ ਭਰਤੀ ਨਹੀਂ ਹੋ ਸਕਦੇ। ਹਾਈਕੋਰਟ ਦੇ ਜਸਟਿਸ ਜਗਮੋਹਨ ਬਾਂਸਲ ਨੇ ਇਹ ਹੁਕਮ ਹਰਿਆਣਾ ਦੇ ਨੌਜਵਾਨ ਮੋਨੂੰ ਦੀ ਇੱਕ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਦਿੱਤੇ ਹਨ ਜਿਸ ਵਿੱਚ ਮੋਨੂੰ ਨੇ ITBP ਵਿੱਚ ਭਰਤੀ ਹੋਣ ਸਮੇਂ ਉਸ ਦਾ ਮੈਡੀਕਲ ਸਰਟੀਫਿਕੇਟ ਰੱਦ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ, ਕਿਉਂਕਿ ਉਸ ਦੀ ਸਲਾਮੀ ਦੇਣ ਵਾਲੀ ਬਾਂਹ ‘ਤੇ “ਟੈਟੂ” ਬਣਿਆ ਹੋਇਆ ਸੀ ।

error: Content is protected !!