Skip to main content

Gee 98News

SGPC ਦਾ ਰਾਗੀ ਸਿੰਘਾਂ ਲਈ ਨਵਾਂ ਫੁਰਮਾਨ, ਉਲੰਘਣਾ ਕਰਨ ‘ਤੇ ਹੋਵੇਗੀ ਕਾਨੂੰਨੀ ਕਾਰਵਾਈ

ਚੰਡੀਗੜ੍ਹ,24 ਅਗਸਤ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਸ਼ੁਰੂ ਕੀਤੇ ਆਪਣੇ ਯੂਟਿਊਬ ਚੈਨਲ ਤੋਂ ਬਾਅਦ ਕਮੇਟੀ ਅਧੀਨ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਨੂੰ ਨਵਾਂ ਫਰਮਾਨ ਸੁਣਾਇਆ ਹੈ। ਐੱਸਜੀਪੀਸੀ ਨੇ ਇਕ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਐੱਸਜੀਪੀਸੀ ਦੇ ਯੂਟਿਊਬ ਪੇਜ਼ ਤੋਂ ਕੋਈ ਵੀ ਰਾਗੀ ਸਿੰਘ ਅਪਣੀ ਡਿਊਟੀ ਦੇ ਸਮੇਂ ਦੀ ਵੀਡੀਓ ਅਪਣੇ ਨਿੱਜੀ ਚੈਨਲ ‘ਤੇ ਅਪਲੋਡ ਨਾ ਕਰੇ। ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੋਈ ਵੀ ਕੀਰਤਨ ਦੀ ਵੀਡੀਓ ਨੂੰ ਰਿਕਾਰਡ ਜਾਂ ਉਸ ਦੀ ਸਕਰੀਨ ਰਿਕਾਰਡ ਨਾ ਕਰੇ।ਉਹਨਾਂ ਕਿਹਾ ਕਿ ਲਿੰਕ ਅਪਣੇ ਨਿੱਜੀ ਪੇਜ਼ ਜਾਂ ਚੈਨਲ ‘ਤੇ ਪਾਉਣਾ ਗੁਰਬਾਣੀ ਪ੍ਰਸਾਰਨ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਨਿਯਮਾਂ ਦੀ ਉਲੰਘਣਾ ਹੋਵੇਗੀ ਅਤੇ ਇਹ ਕਾਪੀ ਰਾਈਟ ਹੋਵੇਗਾ। ਐੱਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਇਹ ਪੱਤਰ ਸਮੁੱਚੇ ਰਾਗੀ ਸਿੰਘਾਂ ਤੱਕ ਪਹੁੰਚਾ ਦਿੱਤਾ ਜਾਵੇ ਤੇ ਜੇਕਰ ਕਿਸੇ ਨੇ ਵੀ ਅੱਗੇ ਤੋਂ ਅਜਿਹਾ ਕੀਤਾ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਹੋਵੇਗੀ।

error: Content is protected !!