ਚੰਡੀਗੜ੍ਹ,26 ਅਗਸਤ-ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਦੇ 11 ਕਾਲਜਾਂ ਵਿੱਚ ਵਿਦਿਆਰਥੀ ਯੂਨੀਅਨਾਂ ਦੀਆਂ ਚੋਣਾਂ 6 ਸਤੰਬਰ ਨੂੰ ਹੋਣਗੀਆਂ । ਵਿਦਿਆਰਥੀ ਚੋਣਾਂ ਦਾ ਸਾਰਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ 30 ਅਗਸਤ ਨੂੰ ਨੋਟਿਸ ਦਿੱਤੇ ਜਾਣਗੇ ਅਤੇ 31 ਅਗਸਤ ਨੂੰ ਨਾਮਜ਼ਦਗੀਆਂ ਭਰੀਆਂ ਜਾਣਗੀਆਂ । ਨਾਮਜ਼ਦਗੀਆਂ ਭਰਨ ਵਾਲੇ ਵਿਦਿਆਰਥੀ 1 ਸਤੰਬਰ ਨੂੰ ਆਪਣੇ ਨਾਮ ਵਾਪਸ ਲੈ ਸਕਣਗੇ। ਇਨ੍ਹਾਂ ਚੋਣਾਂ ਲਈ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਕਾਫੀ ਸਰਗਰਮੀ ਨਾਲ ਪ੍ਰਚਾਰ ਕਰਦੀਆਂ ਹਨ ।










