Skip to main content

Gee 98News

ਕੱਲ੍ਹ ਨੂੰ ਦੋ ਘੰਟੇ ਲੇਟ ਖੁੱਲ੍ਹਣਗੇ ਸਕੂਲ ਅਤੇ ਦਫ਼ਤਰ

ਚੰਡੀਗੜ੍ਹ, 29 ਅਗਸਤ-ਪੰਜਾਬ ਦੇ ਸਰਕਾਰੀ ਅਦਾਰੇ 30 ਅਗਸਤ ਨੂੰ ਦੋ ਘੰਟੇ ਲੇਟ ਖੁੱਲ੍ਹਣਗੇ। ਪੰਜਾਬ ਸਰਕਾਰ ਨੇ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਸੂਬੇ ਭਰ ਦੇ ਸਕੂਲਾਂ ਅਤੇ ਸਰਕਾਰੀ ਦਫਤਰਾਂ ਦੇ ਸਮੇਂ ‘ਚ ਕੁਝ ਢਿੱਲ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ 13 ਦਸੰਬਰ 2022 ਦੇ ਨੋਟੀਫਿਕੇਸ਼ਨ ਅਨੁਸਾਰ ਰੱਖੜੀ ਦੇ ਤਿਉਹਾਰ 30 ਅਗਸਤ ਦਿਨ ਬੁੱਧਵਾਰ ਨੂੰ ਪੰਜਾਬ ਸਰਕਾਰ ਦੇ ਸਮੂਹ ਦਫ਼ਤਰ, ਸਕੂਲ ਆਦਿ 2 ਘੰਟੇ ਦੇਰੀ ਨਾਲ ਖੁੱਲ੍ਹਣਗੇ। ਵੈਸੇ ਸਰਕਾਰੀ ਦਫ਼ਤਰਾਂ ਦਾ ਸਮਾਂ 9 ਵਜੇ ਹੈ, ਪਰ 30 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਦਫ਼ਤਰਾਂ ਦੇ ਖੁੱਲ੍ਹਣ ਦਾ ਸਮਾਂ 11 ਵਜੇ ਦਾ ਹੋਵੇਗਾ। ਸਰਕਾਰੀ ਸਕੂਲ ਸਵੇਰੇ 8 ਵਜੇ ਦੀ ਬਜਾਏ ਸਵੇਰੇ 10 ਵਜੇ ਖੁੱਲ੍ਹਣਗੇ।

error: Content is protected !!