Skip to main content

Gee 98News

ਬੱਦੋਵਾਲ ਦਾ ਸਰਕਾਰੀ ਸਕੂਲ ਬੰਦ,ਗੁਰਦੁਆਰੇ ਅਤੇ ਹੋਰ ਸਕੂਲਾਂ ‘ਚ ਲੱਗ ਰਹੀਆਂ ਨੇ ਕਲਾਸਾਂ

ਚੰਡੀਗੜ੍ਹ, 29 ਅਗਸਤ-ਲੁਧਿਆਣਾ ਜ਼ਿਲ੍ਹੇ ਦੇ ਬੱਦੋਵਾਲ ਦੇ ਸਰਕਾਰੀ ਸਕੂਲ ਵਿੱਚ ਛੱਤ ਡਿੱਗਣ ਕਾਰਨ ਵਾਪਰੇ ਹਾਦਸੇ ਤੋਂ ਬਾਅਦ ਵਿਦਿਆਰਥੀਆਂ ਅਤੇ ਸਟਾਫ਼ ਦੀ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਬੰਦ ਕਰ ਗਿਆ ਹੈ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਪ੍ਰਾਇਮਰੀ, ਮਿਡਲ ਸਕੂਲ ਵਿੱਚ ਇਸ ਸਕੂਲ ਦੀਆਂ ਕਲਾਸਾਂ ਲਗਾਈਆਂ ਗਈਆਂ। 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਗੁਰਦੁਆਰਾ ਸਾਹਿਬ ਵਿਖੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਦਕਿ ਪ੍ਰੀ-ਪ੍ਰਾਇਮਰੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ, ਜੋ ਕਿ ਕੁਝ ਦੂਰੀ ‘ਤੇ ਸਥਿਤ ਹੈ, ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਬੱਦੋਵਾਲ ਦੇ ਸਰਕਾਰੀ ਸਕੂਲ ਦੀ ਛੱਤ ਡਿੱਗਣ ਤੋਂ ਬਾਅਦ ਜ਼ਿਲੇ ਦੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਮੈਜਿਸਟ੍ਰੇਟ ਜਾਂਚ ਲਈ ਐਸਡੀਐਮ ਵੈਸਟ ਡਾ: ਹਰਜਿੰਦਰ ਸਿੰਘ ਦੀ ਅਗਵਾਈ ਵਿੱਚ 4 ਮੈਂਬਰੀ ਟੀਮ ਗਠਿਤ ਕਰਕੇ 7 ਦਿਨਾਂ ਵਿੱਚ ਜਾਂਚ ਮੁਕੰਮਲ ਕਰਕੇ ਰਿਪੋਰਟ ਦੇਣ ਲਈ ਕਿਹਾ ਹੈ।ਜਾਂਚ ਟੀਮ ਵੱਲੋਂ ਸਕੂਲ ਦਾ ਜ਼ਰੂਰੀ ਰਿਕਾਰਡ ਵੀ ਕਬਜ਼ੇ ਵਿੱਚ ਲਿਆ ਗਿਆ ਹੈ। ਇਹ ਘਟਨਾ 23 ਅਗਸਤ ਦੀ ਹੈ, ਜਿਸ ਵਿੱਚ ਇਕ ਅਧਿਆਪਕਾ ਦੀ ਮੌਤ ਹੋ ਗਈ ਸੀ ਅਤੇ ਤਿੰਨ ਹੋਰ ਅਧਿਆਪਕਾਵਾਂ ਜ਼ਖਮੀ ਹੋ ਗਈਆਂ ਸਨ।

error: Content is protected !!