Skip to main content

Gee 98News

ਪੀਓ ਸਟਾਫ਼ ਨੇ ਮੋਟਰਸਾਇਕਲ ਚੋਰੀ ਮਾਮਲੇ ’ਚ ਭਗੌੜਾ ਕਾਬੂ ਕੀਤਾ

ਬਰਨਾਲਾ,30 ਅਗਸਤ ( ਸੋਨੀ ਧਨੌਲਾ)-
ਪੀਓ ਸਟਾਫ਼ ਬਰਨਾਲਾ ਨੇ ਇੱਕ ਭਗੌੜੇ ਹੋਏ ਵਿਅਕਤੀ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਓ ਸਟਾਫ਼ ਦੇ ਇੰਚਾਰਜ ਏਐਸਆਈ ਰਣ ਸਿੰਘ ਨੇ ਦੱਸਿਆ ਕਿ ਥਾਣਾ ਭਦੌੜ ਵਿਖੇ ਵਿਖੇ ਗੌਰਵ ਕੌਂਸਲ ਵਾਸੀ ਸੰਧੂ ਪੱਤੀ ਬਰਨਾਲਾ ਨੂੰ ਮੋਟਰਸਾਇਕਲ ਚੋਰੀ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਦਾ ਚਲਾਨ ਪੇਸ਼ ਅਦਾਲਤ ਕੀਤਾ ਗਿਆ ਸੀ। ਜਿਸ ਦੌਰਾਨ ਗੌਰਵ ਕੌਂਸਲ ਗੈਰ ਹਾਜ਼ਰ ਹੋ ਗਿਆ ਸੀ ਜਿਸ ਨੂੰ ਮਾਨਯੋਗ ਅਦਾਲਤ ਚੇਤਨ ਸ਼ਰਮਾ ਜੇਐਮਆਈਸੀ ਬਰਨਾਲਾ ਵਲੋਂ ਭਗੌੜਾ ਕਰਾਰ ਦੇ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪੀਓ ਸਟਾਫ਼ ਵਲੋਂ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਉਸ ਨੂੰ 14 ਦਿਨਾਂ ਲਈ ਜੁਡੀਸੀਅਲ ਰਿਮਾਂਡ ਮਨਜੂਰ ਜੇਲ੍ਹ ਭੇਜਣ ਦੇ ਹੁਕਮ ਸੁਣਾਏ ਗਏ। ਇਸ ਮੌਕੇ ਏਐਸਆਈ ਨੈਬ ਸਿੰਘ ਤੇ ਹੌਲਦਾਰ ਹਰਦੀਪ ਸਿੰਘ ਵੀ ਹਾਜ਼ਰ ਸਨ।
ਕੈਪਸ਼ਨ: ਕਾਬੂ ਕੀਤੇ ਮੁਲਜ਼ਮ ਨਾਲ ਪੁਲਿਸ ਪਾਰਟੀ।

error: Content is protected !!