Skip to main content

Gee 98News

ਅਧਿਆਪਕ ਦਿਵਸ : ਗਾਂਧੀ ਆਰੀਆ ਸਕੂਲ ਦੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ

ਬਰਨਾਲਾ, 5 ਸਤੰਬਰ ( ਨਿਰਮਲ ਸਿੰਘ ਪੰਡੋਰੀ)-ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਧਿਆਪਕ ਦਿਵਸ ਮੌਕੇ ਹਵਨ ਯੱਗ ਕਰਵਾਇਆ ਗਿਆ। ਇਸ ਉਪਰੰਤ ਸਕੂਲ ਦੇ ਸ਼ਲਾਘਾਯੋਗ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜਮਹਿੰਦਰ ਨੇ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਸਿੱਖਿਆ ਪ੍ਰਦਾਨ ਕਰਨ ਵਾਲੇ ਅਧਿਆਪਕ ਸਿੱਖਿਆ ਸੰਸਥਾਵਾਂ ਵਿੱਚ ਰੀੜ੍ਹ ਦੀ ਹੱਡੀ ਤਰ੍ਹਾਂ ਹੁੰਦੇ ਹਨ। ਉਹਨਾਂ ਕਿਹਾ ਕਿ ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀ ਤਰੱਕੀ ਵਿੱਚ ਇੱਥੋਂ ਦੇ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਹੈ ਜਿਨ੍ਹਾਂ ਨੇ ਸਮਰਪਣ ਦੀ ਭਾਵਨਾ ਨਾਲ ਕੰਮ ਕੀਤਾ। ਇਸ ਮੌਕੇ ਸਕੂਲ ਅਧਿਆਪਕਾ ਨਵੀਨਾ ਰਾਣੀ, ਰਵਨੀਤ ਕੌਰ, ਸ਼ਾਰਦਾ ਗੋਇਲ ਅਤੇ ਪ੍ਰਵੀਨ ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਆਰੀਆ ਸਮਾਜ ਦੇ ਪ੍ਰੋਹਿਤ ਸ੍ਰੀ ਰਾਮ ਸ਼ਾਸਤਰੀ, ਮੈਡਮ ਮੀਨਾਕਸ਼ੀ ਜੋਸ਼ੀ,ਬਲਵਿੰਦਰ ਸਿੰਘ, ਸੁਨੀਤਾ ਗੌਤਮ, ਸੁਸ਼ਮਾ ਗੋਇਲ, ਰੀਮਾ ਰਾਣੀ, ਰਿੰਪੀ ਰਾਣੀ,ਜੋਤੀ ਮੰਗਲਾ, ਹਰਜੀਤ ਗੋਇਲ, ਹਰੀਸ਼ ਕੁਮਾਰ ਆਦਿ ਅਧਿਆਪਕ ਵੀ ਹਾਜ਼ਰ ਸਨ ।

error: Content is protected !!