Gee 98News

ਚੰਡੀਗੜ੍ਹ,20 ਸਤੰਬਰ-1984 ਦਿੱਲੀ ਸਿੱਖ ਕਤਲੇਆਮ ਦੇ ਇੱਕ ਮਾਮਲੇ ‘ਚ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਦਿੱਲੀ ਦੇ ਸੁਲਤਾਨਪੁਰੀ ਇਲਾਕੇ ‘ਚ ਤਿੰਨ ਸਿੱਖਾਂ ਦੀ ਹੱਤਿਆ ਦਾ ਇਹ ਮਾਮਲਾ ਦਿੱਲੀ ਦੀ ਰੋਜ਼ ਐਵੀਨਿਊ ਕੋਰਟ ਵਿੱਚ ਚੱਲ ਰਿਹਾ ਸੀ, ਜਿਸ ਵਿੱਚ ਸੱਜਣ ਕੁਮਾਰ ਦੇ ਨਾਲ ਚਾਰ ਜਣੇ ਹੋਰ ਦੋਸ਼ੀ ਸਨ । ਜੁਲਾਈ 2010 ਵਿੱਚ ਕੜਕੜਡੂੰਮਾ ਅਦਾਲਤ ਨੇ ਸੱਜਣ ਕੁਮਾਰ ਸਮੇਤ ਚਾਰ ਹੋਰਾਂ ‘ਤੇ ਤਿੰਨ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ ਤੈਅ ਕੀਤੇ ਸਨ, ਇਹਨਾਂ ਦੋਸ਼ਾਂ ਵਿਚੋਂ ਹੁਣ ਕਰੀਬ ਤੇਰਾਂ ਸਾਲਾਂ ਬਾਅਦ ਅਦਾਲਤ ਨੇ ਸੱਜਣ ਕੁਮਾਰ ਸਮੇਤ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਪੰਜ ਸਿੱਖਾਂ ਦੀ ਹੱਤਿਆ ਤੇ ਗੁਰਦੁਆਰਾ ਸਾੜਨ ਦੇ ਇੱਕ ਹੋਰ ਮਾਮਲੇ ਵਿੱਚ 17 ਦਸੰਬਰ 2018 ਨੂੰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ।

Leave a Reply

Your email address will not be published. Required fields are marked *

error: Content is protected !!