Skip to main content

Gee 98News

ਫਰਵਾਹੀ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਐਸਐਸਪੀ ਦਫ਼ਤਰ ਦੀਆਂ ਸ਼ਾਖਾਵਾਂ ਦਾ ਦੌਰਾ

ਬਰਨਾਲਾ,20 ਸਤੰਬਰ (ਨਿਰਮਲ ਸਿੰਘ ਪੰਡੋਰੀ)- ਸੀਨੀਅਰ ਪੁਲਿਸ ਕਪਤਾਨ ਬਰਨਾਲਾ ਸ੍ਰੀ ਸੰਦੀਪ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਦੇ ਵਿਦਿਆਰਥੀ ਸਮੇਤ ਸਕੂਲ ਸਟਾਫ ਐਸ.ਪੀ.ਐਸ. ਸਕੀਮ ਅਧੀਨ ਦਫਤਰ ਸੀਨੀਅਰ ਪੁਲਿਸ ਕਪਤਾਨ ਬਰਨਾਲਾ ਆਏ, ਜਿਨ੍ਹਾਂ ਨੂੰ ਐਸ.ਐਸ.ਪੀ ਦਫਤਰ ਦੀਆਂ ਵੱਖ-ਵੱਖ ਸ਼ਾਖਾਵਾਂ ਜਿਵੇ ਕਿ ਜ਼ਿਲ੍ਹਾ ਸਾਂਝ ਕੇਂਦਰ, ਵਿਮੈਨ ਸੈਲ, ਕੰਟਰੋਲ ਰੂਮ, ਹੈਲਪ ਲਾਇਨ ਨੰਬਰ ਡਾਇਲ 112, 181, ਸਾਇਬਰ ਸੈਲ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ ਗਈ ਅਤੇ ਸ. ਮੇਜਰ ਸਿੰਘ ਐਸ.ਪੀ (ਸਥਾਨਕ) ਬਰਨਾਲਾ ਪੁਲਿਸ ਕਪਤਾਨ (ਸਥਾਨਕ) ਦੁਆਰਾ ਦਫ਼ਤਰ ਵਿੱਚ ਬੱਚਿਆਂ ਨੂੰ ਪੁਲਿਸ ਦੇ ਕੰਮ-ਕਾਰ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸ. ਮੇਜਰ ਸਿੰਘ ਐਸ.ਪੀ (ਸਥਾਨਕ) ਬਰਨਾਲਾ, ਜਸਵਿੰਦਰ ਕੌਰ ਇੰਚਾਰਜ ਵੂਮੈਨ ਸੈੱਲ, ਸ. ਬਰਜਿੰਦਰਪਾਲ ਸਿੰਘ ਡਿਪਟੀ ਡੀ.ਈ.ਓ.ਬਰਨਾਲਾ, ਸਬ-ਇੰਸਪੈਕਟਰ ਰੇਨੂੰ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਬਰਨਾਲਾ, ਏ.ਐਸ.ਆਈ ਬਲਵੰਤ ਸਿੰਘ ਸਾਂਝ ਕੇਂਦਰ, ਅਧਿਆਪਕ ਪੰਕਜ ਬਾਸਲ, ਪੂਜਾ ਰਾਣੀ, ਅਮਰ ਸਿੰਘ ਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।

error: Content is protected !!