Gee 98News

ਚੰਡੀਗੜ੍ਹ,28 ਸਤੰਬਰ-ਇੱਕ ਸੋਸ਼ਲ ਮੀਡੀਆ ਸਟਾਰ ਕੁੜੀ ਨੇ ਐਸਐਚਓ ਦੀ ਸਰਕਾਰੀ ਗੱਡੀ ‘ਤੇ ਬੈਠ ਕੇ “ਰੀਲ” ਬਣਾਈ ਅਤੇ ਪੰਜਾਬੀ ਗਾਣਾ ਲਾ ਕੇ ਸੋਸ਼ਲ ਮੀਡੀਆ ‘ਤੇ ਚਾੜ ਦਿੱਤੀ, ਜੋ ਵਾਇਰਲ ਹੋ ਗਈ ਅਤੇ ਪੁਲਿਸ ਕਮਿਸ਼ਨਰ ਨੇ ਇਸ ਦਾ ਨੋਟਿਸ ਲੈਂਦੇ ਹੋਏ ਸਬੰਧਿਤ ਐਸਐਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ। ਇਹ ਗੱਡੀ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ-4 ਦੇ ਐਸਐਚ ਓ ਅਸ਼ੋਕ ਕੁਮਾਰ ਦੀ ਹੈ ਅਤੇ ਵੀਡੀਓ ਬਣਾਉਣ ਵਾਲੀ ਸੋਸ਼ਲ ਮੀਡੀਆ ਸਟਾਰ ਕੁੜੀ ਦਾ ਨਾਮ ਪਾਇਲ ਪਰਮਾਰ ਦੱਸਿਆ ਜਾ ਰਿਹਾ ਹੈ। ਇਹ ਵੀਡੀਓ ਪਾਇਲ ਪਰਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਾ ਦਿੱਤੀ ਜਿਸ ਤੋਂ ਬਾਅਦ ਇਹ ਵਾਇਰਲ ਹੋ ਗਈ ਤਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਦਾ ਨੋਟਿਸ ਲਿਆ ਅਤੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਐਸ ਐਚ ਓ ਨੂੰ ਲਾਈਨ ਹਾਜ਼ਰ ਕਰ ਦਿੱਤਾ। ਇਸ ਵੀਡੀਓ ਵਿੱਚ ਕੁਝ ਹੋਰ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਹਨ,ਹਾਲਾਂਕਿ ਪੁਲਿਸ ਇਹ ਦੱਸਣ ਤੋਂ ਇਨਕਾਰੀ ਹੈ ਕਿ ਇਹ ਵੀਡੀਓ ਕਦੋਂ ਅਤੇ ਕਿੱਥੇ ਬਣਾਈ ਗਈ ਪਰ ਪੁਲਿਸ ਕਮਿਸ਼ਨਰ ਨੇ ਐਸਐਚਓ ਦੀ ਸਰਕਾਰੀ ਗੱਡੀ ‘ਤੇ ਕਿਸੇ ਕੁੜੀ ਵੱਲੋਂ “ਰੀਲ” ਬਣਾਉਣ ਤੋਂ ਬਾਅਦ ਐਸਐਚਓ ਦੀ “ਰੇਲ” (ਲਾਈਨ ਹਾਜ਼ਰ) ਬਣਾ ਦਿੱਤੀ।

Leave a Reply

Your email address will not be published. Required fields are marked *

error: Content is protected !!