Skip to main content

Gee 98News

ਜ਼ਿਲ੍ਹਾ ਪੱਧਰੀ ਖੇਡਾਂ : ਗਾਂਧੀ ਆਰੀਆ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਸੋਨੇ-ਚਾਂਦੀ ਦੇ ਮੈਡਲ

ਬਰਨਾਲਾ,3 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਜ਼ਿਲ੍ਹਾ ਪੱਧਰੀ ਭਾਰ ਤੋਲਣ ਮੁਕਾਬਲਿਆਂ ਵਿੱਚ ਗਾਂਧੀ ਆਰੀਆ ਸੀਨੀਅਰ ਸੈਕੈਂਡਰੀ ਸਕੂਲ ਦੇ 6 ਵਿਦਿਆਰਥੀਆਂ ਨੇ ਸੋਨੇ ਦੇ ਅਤੇ 2 ਨੇ ਚਾਂਦੀ ਦੇ ਮੈਡਲ ਜਿੱਤ ਕੇ ਆਪਣਾ ਲੋਹਾ ਮਨਵਾਇਆ । ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ ਨੇ ਦੱਸਿਆ ਕਿ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਬੇਅੰਤ ਕੌਰ ਨੇ 49 ਕਿਲੋਗ੍ਰਾਮ ਵਰਗ ਵਿੱਚ ਸੋਨੇ ਦਾ, ਅੱਠਵੀਂ ਜਮਾਤ ਦੇ ਅਭਿਸ਼ੇਕ ਕੁਮਾਰ ਨੇ 35 ਕਿਲੋਗ੍ਰਾਮ ਵਰਗ ਵਿੱਚ ਵੀ ਸੋਨੇ ਦਾ,ਇਸੇ ਤਰ੍ਹਾਂ ਸੱਤਵੀਂ ਜਮਾਤ ਦੇ ਅਭਿਸ਼ੇਕ ਕੁਮਾਰ ਨੇ 41 ਕਿਲੋ ਗ੍ਰਾਮ ਵਰਗ ਵਿੱਚ ਸੋਨੇ ਦਾ ਮੈਡਲ ਪ੍ਰਾਪਤ ਕੀਤਾ । ਅੱਠਵੀਂ ਜਮਾਤ ਦੇ ਦੀਪਕ ਕੁਮਾਰ ਨੇ 35 ਕਿਲੋ ਗ੍ਰਾਮ ਵਿੱਚ ਸੋਨੇ ਦਾ, ਅੱਠਵੀਂ ਜਮਾਤ ਦੇ ਹੀ ਜਿਉਣ ਸਿੰਘ ਨੇ 40 ਕਿਲੋਗ੍ਰਾਮ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ, ਨੌਵੀਂ ਕਲਾਸ ਦੇ ਸਨੀ ਨੇ 55 ਕਿਲੋਗ੍ਰਾਮ ਵਰਗ ਵਿੱਚ ਸੋਨੇ ਦਾ ਮੈਡਲ ਪ੍ਰਾਪਤ ਕੀਤਾ। ਸਕੂਲ ਦੇ ਹੀ ਅੱਠਵੀਂ ਜਮਾਤ ਦੇ ਨੂਰਦੀਪ ਸਿੰਘ ਨੇ 48 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੱਤਵੀਂ ਜਮਾਤ ਦੇ ਪ੍ਰੀਤਮ ਸਿੰਘ ਨੇ 48 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ । ਸਕੂਲ ਦੇ ਭਾਗ ਲੈਣ ਵਾਲੇ ਅੱਠਾਂ ਖਿਲਾੜੀਆਂ ਵਿੱਚੋਂ 6 ਨੇ ਸੋਨੇ ਦੇ ਮੈਡਲ ਅਤੇ 2 ਨੇ ਚਾਂਦੀ ਦੇ ਮੈਡਲ ਜਿੱਤ ਕੇ ਜ਼ਿਲ੍ਹੇ ਵਿੱਚ ਆਪਣੇ ਸਕੂਲ ਦਾ ਝੰਡਾ ਬੁਲੰਦ ਕੀਤਾ। ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਸ਼ੋਰੀ, ਉਪ ਪ੍ਰਧਾਨ ਡਾਕਟਰ ਸੂਰਿਆਕਾਂਤ ਸ਼ੋਰੀ, ਮੈਨੇਜਰ ਕੇਵਲ ਜਿੰਦਲ , ਸਕੱਤਰ ਭਾਰਤ ਮੋਦੀ , ਮਾਸਟਰ ਸਤਪਾਲ ਜੀ,ਅਸ਼ੋਕ ਕੁਮਾਰ, ਸੁਖਮਹਿੰਦਰ ਸਿੰਘ ਸੰਧੂ ਅਤੇ ਹੋਰ ਕਮੇਟੀ ਮੈਂਬਰਾਂ ਨੇ ਪ੍ਰਿੰਸੀਪਲ ਰਾਜ ਮਹਿੰਦਰ, ਅਧਿਆਪਕਾਂ, ਜੇਤੂ ਖਿਲਾੜੀਆਂ ਅਤੇ ਉਨਾਂ ਦੇ ਕੋਚ ਚਰਨਜੀਤ ਸ਼ਰਮਾ ਅਤੇ ਬਲਵਿੰਦਰ ਸਿੰਘ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ।

error: Content is protected !!