Skip to main content

Gee 98News

ਚੰਨਣਵਾਲ ਹਸਪਤਾਲ ‘ਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਵਾਉਣ ਲਈ ਲੱਗਿਆ ਪੱਕਾ ਧਰਨਾ

ਬਰਨਾਲਾ,6 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਡਾਕਟਰਾਂ ਦੀ ਘਾਟ ਕਾਰਨ ਬੰਦ ਹੋਣ ਦੀ ਕਗਾਰ ‘ਤੇ ਸਰਕਾਰੀ ਹਸਪਤਾਲ ਪਿੰਡ ਚੰਨਣਵਾਲ (ਬਰਨਾਲਾ) ਡਾਕਟਰਾਂ ਦੀਆਂ ਖਾਲੀ ਅਸਾਮੀਆਂ ਭਰਨ ਤੇ ਹੋਰ ਸਿਹਤ ਸਹੂਲਤਾਂ ਦੀ ਪੂਰਤੀ ਲਈ ਇਲਾਕੇ ਦੇ ਲੋਕਾਂ ਵੱਲੋਂ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਅਣਮਿਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਹੈ l ਇਸ ਸਬੰਧੀ ਗੱਲਬਾਤ ਕਰਦੇ ਹੋਏ ਨੌਜਵਾਨ ਆਗੂ ਹਰਜੀਤ ਸਿੰਘ ਖਿਆਲੀ ਨੇ ਦੱਸਿਆ ਕਿ 4 ਮਾਹਿਰ ਡਾਕਟਰਾਂ ਜਿਸ ਵਿਚ ( ਬੱਚਿਆਂ, ਔਰਤਾਂ, ਮੈਡੀਸਨ ਅਤੇ ਸਰਜਰੀ ), ਦੰਦਾਂ ਦੇ ਡਾਕਟਰ ਦੀਆਂ ਅਸਾਮੀਆਂ ਤੋਂ ਇਲਾਵਾ 24 ਘੰਟੇ ਐਮਰਜੈਂਸੀ ਸੇਵਾਵਾਂ ਅਤੇ ਸਹਾਇਕ ਸਟਾਫ ਦੀਆਂ ਪੋਸਟਾਂ ਖ਼ਾਲੀ ਹਨ l ਸਿਰਫ਼ ਇੱਕ ਮੈਡੀਕਲ ਅਫਸਰ ਨਾਲ ਹਸਪਤਾਲ ‘ਚ ਡੰਗ ਟਪਾਇਆ ਜਾ ਰਿਹਾ ਹੈ l ਇਲਾਕੇ ਦੇ ਲੋਕ ਡਾਕਟਰਾਂ ਦੀ ਘਾਟ ਕਾਰਨ ਸਿਹਤ ਸਹੂਲਤਾਂ ਤੋਂ ਵਾਂਝੇ ਹਨ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ l ਕਈ ਵਾਰ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਇਲਾਕੇ ਦੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ l ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਹਿਲ ਕਲਾਂ ਦੇ ਸਰਕਾਰੀ ਹਸਪਤਾਲ ਵਿੱਚ ਵੀ ਲੋਕਾਂ ਨੇ ਧਰਨੇ ਲਗਾ ਕੇ ਡਾਕਟਰਾਂ ਦੀਆਂ ਕੁਝ ਅਸਾਮੀਆਂ ਨੂੰ ਪੂਰ ਕਰਵਾਇਆ ਸੀ । ਇਸ ਤੋਂ ਇਲਾਵਾ ਛਾਪਾ ਦੇ ਹਸਪਤਾਲ ਦਾ ਦਰਜਾ ਘਟਾ ਕੇ ਆਮ ਆਦਮੀ ਕਲੀਨਿਕ ਬਣਾ ਦਿੱਤਾ ਗਿਆ। ਇਲਾਕੇ ਦੇ ਲੋਕ ਸਿਹਤ ਸਹੂਲਤਾਂ ਆ ਰਹੀ ਪਰੇਸ਼ਾਨੀ ਕਾਰਨ ਹਲਕਾ ਵਿਧਾਇਕ ਤੋਂ ਵੀ ਨਿਰਾਸ਼ ਹਨ।

error: Content is protected !!