Skip to main content

Gee 98News

ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ‘ਚ ਨਿਹਾਲੂਵਾਲ ਸਕੂਲ ਦੀ ਰਹੀ ਝੰਡੀ,ਜਿੱਤੀ ਓਵਰਆਲ ਟਰਾਫ਼ੀ

ਮਹਿਲ ਕਲਾਂ, 7 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਸੈਂਟਰ ਮਹਿਲ ਕਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਖੁਰਦ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਬੀਪੀਈਓ ਗੁਰਦੀਪ ਸਿੰਘ ਅਤੇ ਕੁਲਦੀਪ ਸਿੰਘ ਕਮਲ ਹੈੱਡ ਮਾਸਟਰ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਨੇ ਕੀਤਾ। ਸੈਂਟਰ ਹੈੱਡ ਟੀਚਰ ਸ਼੍ਰੀਮਤੀ ਸ਼ਿੰਦਰ ਕੌਰ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਇਨ੍ਹਾਂ ਖੇਡਾਂ ਵਿੱਚ 11 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਤੋਂ ਇਲਾਵਾ ਗੁਰਪ੍ਰੀਤ ਹੌਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਸਮੇਤ ਕੁੱਲ 12 ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚ ਵੱਖ ਵੱਖ ਮੁਕਾਬਲਿਆਂ ‘ਚ ਸਭ ਤੋਂ ਵੱਧ 8 ਗੋਲਡ ਮੈਡਲ ਜਿੱਤ ਕੇ ਸਪਸ ਨਿਹਾਲੂਵਾਲ ਓਵਰਆਲ ਟਰਾਫੀ ਜਿੱਤਣ ਵਿੱਚ ਸਫਲ ਰਿਹਾ ਅਤੇ ਸਪਸ ਸਕੂਲ ਨਿਹਾਲੂਵਾਲ ਦਾ ਖਿਡਾਰੀ ਧਰਮਪ੍ਰੀਤ ਸਿੰਘ 4 ਗੋਲਡ ਮੈਡਲ ਜਿੱਤ ਕੇ ਬੈਸਟ ਐਥਲੀਟ ਚੁਣਿਆ ਗਿਆ। ਖੇਡ ਨਤੀਜਿਆਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਕਲਾਂ ਨੇ ਕਬੱਡੀ ਨੈਸ਼ਨਲ ਮੁੰਡੇ ਅਤੇ ਕੁੜੀਆਂ ਦੋਵਾਂ ਵਿੱਚ ਪਹਿਲਾ ਸਥਾਨ ਅਤੇ ਸਪਸ ਖਿਆਲੀ(ਕਬੱਡੀ ਮੁੰਡੇ)ਅਤੇ ਸਪਸ ਸਹਿਜੜਾ (ਕਬੱਡੀ ਕੁੜੀਆਂ)ਨੇ ਦੂਜਾ ਸਥਾਨ ਹਾਸਲ ਕੀਤਾ,ਕੁਸ਼ਤੀ ਦੇ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗੰਗੋਹਰ ਦੀ ਝੰਡੀ ਰਹੀ ਜਿਨ੍ਹਾਂ ਨੇ ਕੁਸ਼ਤੀ 25 ਕਿੱਲੋ,28 ਕਿੱਲੋ ਅਤੇ 30 ਕਿਲੋ ਵਿੱਚ ਪਹਿਲਾ ਸਥਾਨ ਹਾਸਲ ਕੀਤਾ,ਕਬੱਡੀ ਪੰਜਾਬ ਸਟਾਈਲ ਵਿੱਚ ਪਹਿਲਾ ਸਥਾਨ ਸਪਸ ਗੰਗੋਹਰ ਅਤੇ ਦੂਸਰਾ ਸਥਾਨ ਸਪਸ ਕਿ੍ਰਪਾਲ ਸਿੰਘ ਵਾਲਾ ਨੇ ਹਾਸਲ ਕੀਤਾ,ਸਤਰੰਜ਼ ਦੇ ਮੁਕਾਬਲਿਆਂ ਵਿੱਚ ਸਪਸ ਨਿਹਾਲੂਵਾਲ ਦੇ ਮੁੰਡੇ ਅਤੇ ਕੁੜੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ,ਇਸੇ ਤਰਾਂ ਖੋ-ਖੋ ਮੁੰਡਿਆਂ ਵਿੱਚ ਪਹਿਲਾ ਸਥਾਨ ਸਪਸ ਨਿਹਾਲੂਵਾਲ ਨੇ ਜਿੱਤਿਆ ਜਦ ਕਿ ਖੋ-ਖੋ ਕੁੜੀਆਂ ਦਾ ਮੁਕਾਬਲਾ ਸਪਸ ਮਹਿਲ ਖੁਰਦ ਨੇ ਜਿੱਤਿਆ,ਬੈਡਮਿੰਟਨ ਦੇ ਮੁਕਾਬਲੇ ਕੁੜੀਆਂ ਡਬਲ ਵਿੱਚ ਸਪਸ ਨਿਹਾਲੂਵਾਲ ਜਦਕਿ ਕੁੜੀਆਂ ਸਿੰਗਲ ਵਿੱਚ ਸਪਸ ਮਹਿਲ ਕਲਾਂ ਨੇ ਜਿੱਤ ਦਰਜ਼ ਕੀਤੀ,ਬੈਡਮਿੰਟਨ ਲੜਕੇ ਡਬਲ ਅਤੇ ਸਿੰਗਲ ਵਿੱਚ ਗੁਰਪ੍ਰੀਤ ਹੌਲੀ ਹਾਰਟ ਸਕੂਲ ਦੇ ਵਿਦਿਆਰਥੀ ਪਹਿਲੇ ਸਥਾਨ ‘ਤੇ ਕਾਬਜ਼ ਰਹੇ,ਰੱਸਾਕਸੀ ਦੇ ਮੁਕਾਬਲੇ ਵਿੱਚ ਸਪਸ ਮਹਿਲ ਕਲਾਂ ਨੇ ਪਹਿਲਾ ਅਤੇ ਸਪਸ ਸਹੌਰ ਨੇ ਦੂਜਾ ਸਥਾਨ ਹਾਸਲ ਕੀਤਾ,ਅਥਲੈਟਿਕਸ ਮੁਕਾਬਲਿਆਂ ਵਿੱਚ 100 ਮੀਟਰ ਮੁੰਡੇ ਵਿੱਚ ਨਿਹਾਲੂਵਾਲ,100 ਮੀਟਰ ਕੁੜੀਆਂ ਸਪਸ ਸਹੌਰ,200 ਮੀਟਰ ਮੁੰਡੇ ਅਤੇ ਕੁੜੀਆਂ ਵਿੱਚ ਕਿ੍ਰਪਾਲ ਸਿੰਘ ਵਾਲਾ,400 ਮੀਟਰ ਮੁੰਡੇ ਸਪਸ ਨਿਹਾਲੂਵਾਲ ਅਤੇ ਕੁੜੀਆਂ ਵਿੱਚ ਸਪਸ ਮਹਿਲ ਕਲਾਂ,600 ਮੀਟਰ ਮੁੰਡੇ ਸਪਸ ਗੰਗੋਹਰ ਅਤੇ ਕੁੜੀਆਂ ਸਪਸ ਮਹਿਲ ਖੁਰਦ,ਰਿਲੇਅ ਰੇਸ ਮੁੰਡੇ ਨਿਹਾਲੂਵਾਲ ਅਤੇ ਕੁੜੀਆਂ ਸਪਸ ਮਹਿਲ ਖੁਰਦ,ਲੰਬੀ ਛਾਲ ਮੁੰਡੇ ਸਪਸ ਨਿਹਾਲੂਵਾਲ ਅਤੇ ਕੁੜੀਆਂ ਸਪਸ ਮਹਿਲ ਕਲਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਸ਼ਾਟਪੁੱਟ ਦੇ ਮੁਕਾਬਲੇ ਵਿੱਚ ਗੁਰਪ੍ਰੀਤ ਹੌਲੀ ਹਾਰਟ ਸਕੂਲ ਦੇ ਮੁੰਡੇ ਅਤੇ ਕੁੜੀਆਂ ਪਹਿਲੇ ਸਥਾਨ ‘ਤੇ ਕਾਬਜ਼ ਰਹੇ।ਮਾਸਟਰ ਜਗਰਾਜ ਸਿੰਘ ਭੱਠਲ ਵੱਲੋਂ ਸਾਰੇ ਬੱਚਿਆਂ ਲਈ ਰਿਫਰੈਸ਼ਮੈਂਟ ਦੇ ਤੌਰ ‘ਤੇ ਫਰੂਟ ਮੁਹੱਈਆ ਕਰਵਾਇਆ ਗਿਆ। ਡੀਪੀਈ ਬਾਬੂ ਸਿੰਘ ਅਤੇ ਰੇਸ਼ਮ ਸਿੰਘ ਦੱਧਾਹੂਰ ਨੇ ਰੈਫਰੀ ਦੀਆਂ ਸੇਵਾਵਾਂ ਨਿਭਾਈਆਂ। ਗੁਰਤੇਜ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਨਾਮ ਵੰਡ ਸਮਾਗਮ ਵਿੱਚ ਹੈੱਡ ਟੀਚਰ ਮਹਿਲ ਖੁਰਦ ਮੈਡਮ ਸਤਵੀਰ ਕੌਰ ਨੇ ਸਾਰੇ ਅਧਿਆਪਕ ਸਹਿਬਾਨਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ । ਇਸ ਮੌਕੇ ਸੁਖਪਾਲ ਸਿੰਘ,ਸ ਅਵਤਾਰ ਸਿੰਘ,ਸ਼੍ਰੀ ਕਮਲਦੀਪ ਖਿਆਲੀ,ਸ਼੍ਰੀ ਅਭਿਨਾਸ਼ ਕੁਮਾਰ,ਸ ਗੁਰਤੇਜ ਸਿੰਘ ਰਈਆ,ਸ ਗੁਰਮੇਜ ਸਿੰਘ,ਸ਼੍ਰੀ ਸਤੀਸ਼ ਕੁਮਾਰ,ਸ਼੍ਰੀਮਤੀ ਪਰਮਜੀਤ ਕੌਰ,ਸ਼੍ਰੀਮਤੀ ਕੁਲਵਿੰਦਰ ਕੌਰ,ਸ਼੍ਰੀਮਤੀ ਹਰਮਨਦੀਪ ਬੱਗਾ,ਸ ਸੁਖਵਿੰਦਰ ਸਿੰਘ,ਸ ਮੱਘਰ ਸਿੰਘ,ਸ ਗੁਰਸੇਵਕ ਸਿੰਘ ਅਤੇ ਦਲਜਿੰਦਰ ਸਿੰਘ ਵੀ ਹਾਜ਼ਰ ਸਨ।

error: Content is protected !!