Gee 98News

ਚੰਡੀਗੜ੍ਹ, 23 ਅਕਤੂਬਰ-ਸ਼ੱਕ ਦੀ ਅੱਗ ਵਿੱਚ ਸੜ ਰਹੇ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਸਾਲੀ ਦਾ ਕਤਲ ਕਰ ਦਿੱਤਾ। ਇਹ ਮੰਦਭਾਗੀ ਘਟਨਾ ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਦੇ ਨਜ਼ਦੀਕ ਪਿੰਡ ਆਸਾ ਬੁੱਟਰ ਦੀ ਹੈ ਜਿੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਸਾਲੀ ਦੇ ਚਰਿੱਤਰ ‘ਤੇ ਸ਼ੱਕ ਕਰਦੇ ਹੋਏ ਦੋਵਾਂ ਦਾ ਕਤਲ ਕਰ ਦਿੱਤਾ । ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਬਲਜਿੰਦਰ ਸਿੰਘ ਕੰਮ ਤੋਂ ਘਰ ਆਇਆ ਤਾਂ ਉਸ ਦੀ ਪਤਨੀ ਇਥੇ ਸਾਲੀ ਦੋਵੇਂ ਫੋਨ ‘ਤੇ ਗੱਲਾਂ ਕਰ ਰਹੀਆਂ ਸਨ ਜਿਸ ਤੋਂ ਤੈਸ਼ ਵਿੱਚ ਆ ਕੇ ਬਲਜਿੰਦਰ ਸਿੰਘ ਨੇ ਆਪਣੀ ਪਤਨੀ ਸੰਦੀਪ ਕੌਰ 35 ਅਤੇ ਕੋਮਲਪ੍ਰੀਤ ਕੌਰ 19 ਨੂੰ ਡੰਡੇ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ। ਦੋਸ਼ੀ ਬਲਜਿੰਦਰ ਸਿੰਘ ਦੀ ਸਾਲੀ ਕੋਮਲਪ੍ਰੀਤ ਕੌਰ ਉਹਨਾਂ ਕੋਲ ਪੜ੍ਹਾਈ ਕਰਨ ਲਈ ਰਹਿ ਰਹੀ ਸੀ। ਪਤਨੀ ਅਤੇ ਸਾਲੀ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਖੁਦ ਹੀ ਪਿੰਡ ਦੇ ਸਰਪੰਚ ਕੋਲ ਚਲਾ ਗਿਆ ਤੇ ਸਾਰੀ ਘਟਨਾ ਬਾਰੇ ਦੱਸ ਦਿੱਤਾ, ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਜਸਮੇਲ ਸਿੰਘ ਨੇ ਮੌਕੇ ‘ਤੇ ਜਾ ਕੇ ਹਾਲਾਤ ਵੇਖੇ ਅਤੇ ਪੁਲਿਸ ਨੂੰ ਸੂਚਿਤ ਕੀਤਾ । ਸਰਪੰਚ ਦੀ ਸੂਚਨਾ ‘ਤੇ ਥਾਣਾ ਕੋਟਭਾਈ ਦੀ ਐਸਐਚਓ ਹਰਪ੍ਰੀਤ ਕੌਰ ਪੁਲਿਸ ਪਾਰਟੀ ਸਮੇਤ ਪੁੱਜੀ। ਪੁਲਿਸ ਨੇ ਦੋਸ਼ੀ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ।

Leave a Reply

Your email address will not be published. Required fields are marked *

error: Content is protected !!