Skip to main content

Gee 98News

ਜਦੋਂ ਮਰਦ ਜੇਲ੍ਹ ਚਲੇ ਜਾਂਦੇ ਨੇ ਤਾਂ ਪਰਿਵਾਰ ਦੀਆਂ ਔਰਤਾਂ ਵੇਚਦੀਆਂ ਨੇ ਸ਼ਰੇਆਮ ਨਸ਼ਾ…!

ਚੰਡੀਗੜ੍ਹ, 25 ਅਕਤੂਬਰ-ਪੰਜਾਬ ਦੇ ਵਿੱਚ ਇੱਕ ਅਜਿਹਾ ਇਲਾਕਾ ਵੀ ਹੈ ਜਿੱਥੇ ਲੱਗਭੱਗ 40 ਫੀਸਦੀ ਔਰਤਾਂ ਨਸ਼ਾ ਤਸਕਰੀ ਦੇ ਗੋਰਖਧੰਦੇ ਵਿੱਚ ਲੱਗੀਆਂ ਹੋਈਆਂ ਹਨ । ਜਦੋਂ ਕਿਸੇ ਪਰਿਵਾਰ ਵਿੱਚ ਨਸ਼ਾ ਵੇਚਣ ਵਾਲੇ ਕਿਸੇ ਮਰਦ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਉਸ ਦੀ ਜ਼ਮਾਨਤ ਹੋਣ ਤੱਕ ਪਰਿਵਾਰ ਦੀਆਂ ਔਰਤਾਂ ਉਸਦੀ ਪਤਨੀ ਜਾਂ ਧੀਆਂ ਨਸ਼ਾ ਵੇਚਣ ਦਾ ਕੰਮ ਕਰਨ ਲੱਗਦੀਆਂ ਹਨ ਤਾਂ ਜੋ ਉਨਾਂ ਦੇ ਗਾਹਕ (ਨਸ਼ੇੜੀ) ਕਿਤੇ ਹੋਰ ਨਾ ਲੱਗ ਜਾਣ । ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਜ਼ਿਲ੍ਹੇ ਦੇ ਥਾਣਾ ਸੁਭਾਨਪੁਰ ਵਿੱਚ ਲੰਘੇ ਇੱਕ ਸਾਲ ਦੌਰਾਨ ਨਸ਼ਾ ਵੇਚਣ ਦੇ ਮਾਮਲੇ ‘ਚ ਔਰਤਾਂ ‘ਤੇ 25 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ, ਜੋ ਨਸ਼ੇ ਦੇ ਵਪਾਰ ਵਿੱਚ ਮਹਿਲਾਵਾਂ ਦੀ ਵਧੀ ਹੋਈ ਭੂਮਿਕਾ ਨੂੰ ਸਪੱਸ਼ਟ ਕਰਦੀਆਂ ਹਨ । ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੁਭਾਨਪੁਰ ਵਿਚ ਕਰੀਬ 50 ਐਫਆਈਆਰਜ਼ ਹੋਈਆਂ ਹਨ ਅਤੇ ਕੁੱਲ ਨਸ਼ਾ ਤਸਕਰਾਂ ‘ਚੋਂ ਕਰੀਬ 40 ਫੀਸਦ ਔਰਤਾਂ ਹਨ। ਸੁਭਾਨਪੁਰ ਦੇ ਐੱਸਐਚਓ ਹਰਦੀਪ ਸਿੰਘ ਨੇ ਕਿਹਾ, ਪਿੰਡ ਦੀਆਂ ਔਰਤਾਂ ਇਸ ਵਪਾਰ ਵਿੱਚ ਲੰਮੇ ਸਮੇਂ ਤੋਂ ਸਰਗਰਮ ਹਨ, ਪ੍ਰੰਤੂ ਹੁਣ ਔਰਤਾਂ ਵੱਲੋਂ ਨਸ਼ਾ ਵੇਚਣ ਦੀਆਂ ਸੋਸ਼ਲ ਮੀਡੀਏ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ । ਉਨ੍ਹਾਂ ਦੱਸਿਆ ਕਿ “ਸਤੰਬਰ ਵਿੱਚ ਕਪੂਰਥਲਾ ਦੇ ਬਾਦਸ਼ਾਹਪੁਰ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇਕ ਲੜਕੀ ਨਸ਼ਾ ਵੇਚ ਰਹੀ ਸੀ। ਉਸ ਦੇ ਪਿਤਾ ਖ਼ਿਲਾਫ਼ ਨਸ਼ਿਆਂ ਦੇ 5 ਕੇਸ ਦਰਜ ਹਨ, ਜਦਕਿ ਮਾਂ ਤੇ ਭਰਾ ਜੇਲ੍ਹ ਵਿੱਚ ਹਨ । ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ “ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਵੱਡੀ ਗਿਣਤੀ ਕੇਸਾਂ ਵਿੱਚ, ਜਿੱਥੇ ਪਤੀ ਨਸ਼ਾ ਵੇਚਦਾ ਫੜਿਆ ਜਾਂਦਾ ਹੈ, ਉਨ੍ਹਾਂ ਕੁਝ ਕੇਸਾਂ ਵਿਚ ਪਤਨੀਆਂ ਤੇ ਧੀਆਂ ਵੀ ਨਸ਼ਾ ਤਸਕਰੀ ਵਿਚ ਸ਼ਾਮਲ ਹੁੰਦੀਆਂ ਹਨ”।

error: Content is protected !!