Skip to main content

Gee 98News

ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਧੋਖਾਧੜੀ ਦੇ ਮਾਮਲੇ ‘ਚ ਗ੍ਰਿਫ਼ਤਾਰ

ਚੰਡੀਗੜ੍ਹ, 25 ਅਕਤੂਬਰ-ਅਕਾਲੀ ਅਤੇ ਕਾਂਗਰਸੀ ਸਰਕਾਰਾਂ ਵਿੱਚ ਚੰਗੀ ਚੜ੍ਹਤ ਰੱਖਣ ਵਾਲੇ ਮਾਰਕੀਟ ਕਮੇਟੀ ਦੇ ਇੱਕ ਸਾਬਕਾ ਚੇਅਰਮੈਨ ਨੂੰ ਪੰਜਾਬ ਪੁਲਿਸ ਨੇ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਖ਼ਬਰ ਲੁਧਿਆਣਾ ਨਾਲ ਸਬੰਧਿਤ ਹੈ ਜਿੱਥੋਂ ਦੀ ਸਿੱਧਵਾਂ ਬੇਟ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਬਿੱਟੂ ਖ਼ਿਲਾਫ਼ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਮਕਾਨ ਖਰੀਦਣ ਦੇ ਮਾਮਲੇ ‘ਚ ਕਾਰਵਾਈ ਕੀਤੀ ਹੈ। ਸਾਬਕਾ ਚੇਅਰਮੈਨ ਨੂੰ ਪੁਲਿਸ ਨੇ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ ਜਿਥੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਬਿੱਟੂ ਅਕਾਲੀ ਦਲ ਅਤੇ ਕਾਂਗਰਸ ਵਿੱਚ ਚੰਗੀ ਸਿਆਸੀ ਭੂਮਿਕਾ ‘ਚ‌ ਰਹੇ ਹਨ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਰਮਨ ਕੁਮਾਰ ਵਾਸੀ ਸਿੱਧਵਾਂ ਬੇਟ ਦੀ ਸ਼ਿਕਾਇਤ ‘ਤੇ 15 ਅਪ੍ਰੈਲ 2023 ਨੂੰ ਰਮਨ ਦੀ ਭਤੀਜੀ ਵਿਰੁੱਧ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਮਕਾਨ ਵੇਚਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਕਾਨ ਸਾਬਕਾ ਚੇਅਰਮੈਨ ਸੁਰਿੰਦਰ ਬਿੱਟੂ ਨੇ ਖਰੀਦਿਆ ਸੀ। ਜਿਸ ਕਾਰਨ ਇਸ ਮਾਮਲੇ ‘ਚ ਬਿੱਟੂ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ । ਪੁਲਿਸ ਨੇ ਬਿੱਟੂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਹੈ।

error: Content is protected !!