Skip to main content

Gee 98News

ਖੁਸ਼ੀ ਵਿੱਚ ਮਾਤਮ : ਧੀ ਦੀ ਬਰਾਤ ਪੁੱਜਣ ਤੋਂ ਕੁਝ ਸਮਾਂ ਪਹਿਲਾਂ ਹੀ ਪਿਤਾ ਦੀ ਹੋਈ ਮੌਤ

ਚੰਡੀਗੜ੍ਹ,26 ਅਕਤੂਬਰ-ਫਰੀਦਕੋਟ ਦੀ ਬਾਜ਼ੀਗਰ ਬਸਤੀ ਵਿੱਚ ਇੱਕ ਪਰਿਵਾਰ ਦੀ ਧੀ ਦੇ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ ਜਦੋਂ ਵਿਆਹ ਵਾਲੇ ਦਿਨ ਧੀ ਦੀ ਬਰਾਤ ਦੇ ਘਰ ਪੁੱਜਣ ਤੋਂ ਕੁਝ ਕੁ ਸਮਾਂ ਪਹਿਲਾਂ ਹੀ ਉਸਦੇ ਪਿਤਾ ਦੀ ਮੌਤ ਹੋ ਗਈ। ਮ੍ਰਿਤਕ ਗੁਰਨੇਕ ਸਿੰਘ (58) ਦੇ ਪੁੱਤਰ ਲਖਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦੀ ਬਰਾਤ ਪੁੱਜਣ ਹੀ ਵਾਲੀ ਸੀ ਕਿ ਅਚਾਨਕ ਉਸਦੇ ਪਿਤਾ ਨੂੰ ਦਿਲ ਦਾ ਦੌਰਾ ਪਿਆ ਜੋ ਜਾਨ ਲੇਵਾ ਸਾਬਤ ਹੋਇਆ । ਗੁਰਨੇਕ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਵਿਆਹ ਲਈ ਬਹੁਤ ਖੁਸ਼ ਸੀ ਅਤੇ ਉਸਨੇ ਆਪਣੀ ਧੀ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਖੁਸ਼ੀ ਖੁਸ਼ੀ ਕੀਤੀਆਂ ਸਨ ਪਰ ਅਚਾਨਕ ਉਸ ਦੀ ਮੌਤ ਨਾਲ ਸਾਰਾ ਮਾਹੌਲ ਹੀ ਮਾਤਮ ਵਿੱਚ ਬਦਲ ਗਿਆ, ਕਿਸੇ ਨੂੰ ਕੁਝ ਸਮਝ ਨਾ ਆਵੇ ਕਿ ਕੀ ਕੀਤਾ ਜਾਵੇ ,ਫਿਰ ਰਿਸ਼ਤੇਦਾਰਾਂ ਅਤੇ ਮੁਹੱਲੇ ਵਾਲਿਆਂ ਨੇ ਕਿਹਾ ਕਿ ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ ਤਾਂ ਅਜਿਹੇ ਵਿੱਚ ਵਿਆਹ ਰੋਕਣਾ ਨਹੀਂ ਚਾਹੀਦਾ । ਰਿਸ਼ਤੇਦਾਰਾਂ ਤੇ ਆਮ ਲੋਕਾਂ ਵੱਲੋਂ ਕੀਤੇ ਫੈਸਲੇ ਮੁਤਾਬਕ ਧੀ ਦੇ ਅਨੰਦ ਕਾਰਜ ਤੋਂ ਬਾਅਦ ਪਿਤਾ ਦਾ ਸਸਕਾਰ ਕੀਤਾ ਗਿਆ ।

error: Content is protected !!