Gee 98News

ਚੰਡੀਗੜ੍ਹ,4 ਨਵੰਬਰ- ਆਪਣੇ ਪਤੀ ਨੂੰ ਧੋਖਾ ਦੇ ਕੇ ਭੱਜੀ ਪਤਨੀ ਦਾ ਉਸਦੇ ਆਸ਼ਿਕ ਨੇ ਕਤਲ ਕਰਕੇ ਲਾਸ਼ ਇੱਕ ਨਾਲੇ ਵਿੱਚ ਸੁੱਟ ਦਿੱਤੀ। ਮ੍ਰਿਤਕ ਔਰਤ ਦੀ ਪਛਾਣ ਫੱਤੋ ਉਰਫ਼ ਨੀਸ਼ਾ ਦੇ ਰੂਪ ਵਿੱਚ ਹੋਈ ਹੈ ਅਤੇ ਉਸਦੇ ਪ੍ਰੇਮੀ ਦੀ ਪਛਾਣ ਸ਼ਾਰਿਕ ਅਲੀ ਉਰਫ਼ ਮੁਹੰਮਦ ਅਲੀ ਉਰਫ ਤੰਦੂਰ ਵਾਲਾ ਦੇ ਰੂਪ ਵਿੱਚ ਹੋਈ ਹੈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਉਤਰ ਪ੍ਰਦੇਸ਼ ਦੇ ਬਰੇਲੀ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਦੋ ਦਿਨ ਪਹਿਲਾਂ ਫੱਤੋ ਦੀ ਲਾਸ਼ ਲੁਧਿਆਣਾ-ਖੰਨਾ ਰੋਡ ‘ਤੇ ਪਿੰਡ ਮੰਡਿਆਂ ਦੇ ਸਾਬਕਾ ਸਰਪੰਚ ਹਰਦੀਪ ਸਿੰਘ ਦੇ ਖੇਤਾਂ ਦੇ ਕੋਲ ਇਕ ਨਾਲੇ ‘ਚੋਂ ਮਿਲੀ ਸੀ। ਜਿਸਦੀ ਪੜ੍ਹਤਾਲ ਦੌਰਾਨ ਜਾਂਚ ਸਾਰਿਕ ਅਲੀ ਵੱਲ ਘੁੰਮੀ ਤਾਂ ਮਾਲੇਰਕੋਟਲਾ ਪੁਲਿਸ ਨੇ ਸ਼ਾਰਿਕ ਅਲੀ ਨੂੰ ਮੰਡੀ ਅਹਿਮਦਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਉੱਤਰ ਪ੍ਰਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਸੀ। ਮਾਲੇਰਕੋਟਲਾ ਦੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਫੱਤੋ ਦਾ ਵਿਆਹ ਆਸਿਫ਼ ਅਲੀ ਉਰਫ਼ ਆਸ਼ੂ ਵਾਸੀ ਰਾਏਕੋਟ, ਜ਼ਿਲ੍ਹਾ ਲੁਧਿਆਣਾ ਨਾਲ ਹੋਇਆ ਸੀ। ਸ਼ਾਰਿਕ ਦੇ ਪ੍ਰੇਮ ਜਾਲ ‘ਚ ਫਸ ਕੇ ਫੱਤੋ ਨੇ ਆਪਣੇ ਪਤੀ ਆਸਿਫ ਅਲੀ ਨੂੰ ਧੋਖਾ ਦਿੱਤਾ ਸੀ। ਫੱਤੋ ਕੁਝ ਸਮਾਂ ਪਹਿਲਾਂ ਸ਼ਾਰਿਕ ਅਲੀ ਨਾਲ ਭੱਜ ਗਈ ਸੀ ਅਤੇ ਆਪਣੀ ਮੌਤ ਤੱਕ ਉਸ ਦੇ ਨਾਲ ਰਹੀ ਸੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਨੇ ਦੋ ਦਿਨਾਂ ਵਿੱਚ ਕਤਲ ਦਾ ਭੇਤ ਸੁਲਝਾ ਲਿਆ, ਔਰਤ ਦੀ ਲਾਸ਼ ਦੀ ਪਛਾਣ ਕਰ ਲਈ ਅਤੇ ਅਹਿਮਦਗੜ੍ਹ ਵਿੱਚ ਲੁਕੇ ਕਾਤਲ ਸ਼ਾਰਿਕ ਅਲੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ।

Leave a Reply

Your email address will not be published. Required fields are marked *

error: Content is protected !!