Skip to main content

Gee 98News

26 ਨਵੰਬਰ ਨੂੰ ਗੱਜ ਵੱਜ ਕੇ ਪਹੁੰਚਾਂਗੇ ਚੰਡੀਗੜ੍ਹ – ਮਨਜੀਤ ਧਨੇਰ

ਟਰੈਕਟਰ ਟਰਾਲੀਆਂ,ਗੱਡੀਆਂ ਅਤੇ ਲੰਗਰ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਚੰਡੀਗੜ੍ਹ ,15 ਨਵੰਬਰ- ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਵਿਸ਼ੇਸ਼ ਸੂਬਾਈ ਮੀਟਿੰਗ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਰਾਮਪੁਰਾ ਵਿਖੇ ਵਿਸ਼ੇਸ਼ ਮੀਟਿੰਗ 26 ਨਵੰਬਰ ਤੋਂ 28 ਨਵੰਬਰ ਤੱਕ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤੀ ਗਈ।ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ,ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਮੁਹਾਲੀ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਦਿੱਲੀ ਕੂਚ ਦੀ ਤੀਜੀ ਵਰ੍ਹੇਗੰਢ ‘ਤੇ ਸਾਰੇ ਦੇਸ਼ ਦੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਤਿੰਨ ਦਿਨਾਂ ਦੇ ਧਰਨੇ ਦੇ ਕੇ ਗਵਰਨਰਾਂ ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਮੀਟਿੰਗ ਵਿੱਚ ਪੰਜਾਬ ਦੇ 13 ਜ਼ਿਲ੍ਹਿਆਂ ਦੇ ਕਿਸਾਨ ਆਗੂ ਸ਼ਾਮਲ ਹੋਏ। ਉਹਨਾਂ ਨੇ ਆਪੋ ਆਪਣੇ ਜ਼ਿਲੇ ਦੀਆਂ ਤਿਆਰੀਆਂ ਦੀ ਰਿਪੋਰਟ ਕੀਤੀ। ਇਸ ਅਨੁਸਾਰ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ 200 ਤੋਂ ਵੱਧ ਟਰਾਲੀਆਂ, 100 ਤੋਂ ਵੱਧ ਗੱਡੀਆਂ ਅਤੇ 2500 ਕਿਸਾਨ ਮਰਦ ਔਰਤਾਂ ਨਾਲ ਇਸ ਧਰਨੇ ਵਿੱਚ ਸ਼ਾਮਿਲ ਹੋਵੇਗੀ। ਮੀਟਿੰਗ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਜੇਕਰ ਸੰਯੁਕਤ ਕਿਸਾਨ ਮੋਰਚਾ ਧਰਨੇ ਨੂੰ ਵਧਾਉਣਾ ਚਾਹੁੰਦਾ ਹੋਵੇ ਤਾਂ ਸਾਡੀ ਜਥੇਬੰਦੀ ਇਸ ਲਈ ਤਿਆਰ ਹੋ ਕੇ ਜਾਵੇਗੀ।ਸਾਰੇ ਜ਼ਿਲ੍ਹਿਆਂ ਦੇ ਕਿਸਾਨ 25 ਨਵੰਬਰ ਨੂੰ ਚੰਡੀਗੜ੍ਹ ਵੱਲ ਕੂਚ ਕਰਨਗੇ। ਉਹਨਾਂ ਨੇ 25 ਨਵੰਬਰ ਨੂੰ ਚੱਲ ਕੇ ਰਾਤ ਨੂੰ ਜਿੱਥੇ ਜਿੱਥੇ ਠਹਿਰਨਾ ਹੈ, ਉਹਨਾਂ ਦੀਆਂ ਥਾਵਾਂ ਨਿਰਧਾਰਤ ਕੀਤੀਆਂ ਗਈਆਂ। ਸਾਰੇ ਜ਼ਿਲ੍ਹੇ ਆਪੋ ਆਪਣੇ ਲੰਗਰ, ਪਾਣੀ ਦੇ ਟੈਂਕਰ, ਗੈਸ ਸਿਲੰਡਰ, ਤ੍ਰਿਪਾਲਾਂ ਅਤੇ ਦੁੱਧ ਦੇ ਇੰਤਜ਼ਾਮ ਕਰ ਕੇ ਚੱਲਣਗੇ। ਹਰ ਬਲਾਕ ਦੇ ਆਪੋ ਆਪਣੇ ਵਲੰਟੀਅਰ ਕੰਟਰੋਲ ਕਰਨਗੇ। ਜਿਹੜੇ ਕਿਸਾਨਾਂ ਨੇ ਗੱਡੀਆਂ ਤੇ ਚੰਡੀਗੜ੍ਹ ਪਹੁੰਚਣਾ ਹੈ, ਉਹ ਵੀ ਟਰਾਲੀਆਂ ਦੇ ਨਾਲ ਹੀ ਰਵਾਨਾ ਹੋਣਗੇ। ਮੀਟਿੰਗ ਵਿੱਚ ਸੂਬਾ ਖ਼ਜ਼ਾਨਚੀ ਬਲਵੰਤ ਸਿੰਘ ਉੱਪਲੀ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮਹਿੰਦਰ ਸਿੰਘ ਦਿਆਲਪੁਰਾ, ਮੱਖਣ ਸਿੰਘ ਭੈਣੀ ਬਾਘਾ, ਪ੍ਰੈੱਸ ਸਕੱਤਰ ਅੰਗਰੇਜ ਸਿੰਘ ਮੁਹਾਲੀ ਤੋਂ ਇਲਾਵਾ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਕੜਮਾ, ਗੁਲਜ਼ਾਰ ਸਿੰਘ, ਮੁਕਤਸਰ ਸਾਹਿਬ ਤੋਂ ਗੁਰਦੀਪ ਸਿੰਘ ਖੁੱਡੀਆਂ, ਫਰੀਦਕੋਟ ਤੋਂ ਜਸਪ੍ਰੀਤ ਸਿੰਘ ਕੁਹਾਰਵਾਲਾ, ਬਲਜਿੰਦਰ ਸਿੰਘ ਕੋਠੇ ਵੜਿੰਗ, ਬਠਿੰਡਾ ਤੋਂ ਹਰਵਿੰਦਰ ਸਿੰਘ ਕੋਟਲੀ, ਲੁਧਿਆਣਾ ਤੋਂ ਜਗਤਾਰ ਸਿੰਘ ਦੇਹੜਕਾ, ਮਾਨਸਾ ਤੋਂ ਬਲਵਿੰਦਰ ਸ਼ਰਮਾ ਅਤੇ ਦੇਵੀ ਰਾਮ ਬਰਨਾਲਾ ਤੋਂ ਗੁਰਦੇਵ ਸਿੰਘ ਮਾਂਗੇਵਾਲ, ਸੰਗਰੂਰ ਤੋਂ ਸੁਖਦੇਵ ਸਿੰਘ ਘਰਾਚੋਂ ਹਾਜ਼ਰ ਸਨ।

error: Content is protected !!