ਬਰਨਾਲਾ, 22 ਨਵੰਬਰ (ਨਿਰਮਲ ਸਿੰਘ ਪੰਡੋਰੀ)- ਆਰਥਿਕ ਅਤੇ ਅਤੇ ਸਮਾਜਿਕ ਤੌਰ ਤੇ ਤੰਗੀਆਂ ਤੁਰਸ਼ੀਆਂ ਨਾਲ ਜੂਝਦੇ ਗਰੀਬ ਲੋਕਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਚੰਗੀ ਸੋਚ ਵਾਲੇ ਲੋਕਾਂ ਵੱਲੋਂ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉੱਘੇ ਸਮਾਜ ਸੇਵੀ ਇੰਜ: ਭਾਨ ਸਿੰਘ ਜੱਸੀ ( ਰਿਟਾ: ਜੇ.ਈ ਪਾਵਰਕੌਮ ) ਨੇ ਕਿਹਾ ਕਿ ਠੰਢ ਦੇ ਦਿਨਾਂ ਵਿੱਚ ਝੁੱਗੀਆਂ , ਸਲਮ ਖੇਤਰਾਂ ਅਤੇ ਪਿੰਡਾਂ ਵਿੱਚ ਰਹਿੰਦੇ ਗਰੀਬ ਲੋਕਾਂ ਨੂੰ ਆਰਥਿਕ ਤੰਗੀਆਂ ਦੇ ਨਾਲ ਦੋ-ਦੋ ਹੱਥ ਕਰਨੇ ਪੈਂਦੇ ਹਨ | ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਕਿਹਾ ਕਿ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਜ਼ਿਆਦਾਤਰ ਗਰੀਬ ਬੱਚੇ ਅਤੇ ਉਹਨਾਂ ਦੇ ਮਾਪੇ ਠੰਢ ਕਾਰਨ ਬਿਮਾਰ ਹੋ ਜਾਂਦੇ ਹਨ | ਗਰੀਬੀ ਅਤੇ ਸਮਾਜਿਕ ਚੇਤਨਾ ਦੀ ਘਾਟ ਕਾਰਨ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੋਏ ਬੱਚੇ ਅਤੇ ਉਹਨਾਂ ਦੇ ਮਾਪੇ ਕਈ ਵਾਰ ਮੌਤ ਦੇ ਮੂੰਹ ਵਿੱਚ ਵੀ ਜਾ ਪੈਂਦੇ ਹਨ। ਸਮਾਜ ਸੇਵੀ ਇੰਜ : ਭਾਨ ਸਿੰਘ ਜੱਸੀ ਨੇ ਗੁਰੂ ਨਾਨਕ ਬਾਬਾ ਜੀ ਦੇ ਸਰਬੱਤ ਦੇ ਭਲੇ ਸੰਕਲਪ ਅਤੇ ਇਨਸਾਨੀਅਤ ਦੇ ਸਿਧਾਂਤ ਨੂੰ ਮੰਨਣ ਵਾਲੇ ਸਭਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਖੇਤਰਾਂ ਵਿੱਚ ਲੋੜਵੰਦ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਨੂੰ ਠੰਢ ਤੋਂ ਬਚਾਉਣ ਲਈ ਜਰਸੀਆਂ , ਕੰਬਲ ਅਤੇ ਬੂਟ ਵੰਡਣ ਦੀ ਸੇਵਾ ਕਰਕੇ ਇਨਸਾਨੀਅਤ ਦੀ ਕਮਜ਼ੋਰ ਹੁੰਦੀ ਜਾ ਰਹੀ ਕੜੀ ਨੂੰ ਮਜਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਦੀ ਖੇਚਲ ਕਰਨ ਤਾਂ ਜੋ ਇਹਨਾਂ ਲੋਕਾਂ ਨੂੰ ਠੰਢ ਤੋਂ ਬਚਾਇਆ ਜਾ ਸਕੇ।
ਫੋਟੋ ਕੈਪਸ਼ਨ : ਸਮਾਜ ਸੇਵੀ ਭਾਨ ਸਿੰਘ ਜੱਸੀ










