Skip to main content

Gee 98News

CIA ਨੇ 110 ਕਿਲੋਗ੍ਰਾਮ ਭੁੱਕੀ ਤੇ ਗੱਡੀ ਸਮੇਤ ਇੱਕ ਨਸ਼ਾ ਤਸਕਰ ਕੀਤਾ ਕਾਬੂ

ਬਰਨਾਲਾ,23 ਨਵੰਬਰ (ਨਿਰਮਲ ਸਿੰਘ ਪੰਡੋਰੀ)-ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੇ ਇੱਕ ਵਿਅਕਤੀ ਨੂੰ ਪੰਜ ਬੋਰੀਆਂ (110 ਕਿਲੋ) ਭੁੱਕੀ ਚੂਰਾ ਪੋਸਤ ਤੇ ਇੱਕ ਬਲੈਰੋ ਗੱਡੀ ਸਮੇਤ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਸੀਆਈਏ ਸਟਾਫ਼ ਬਰਨਾਲਾ ਦੇ ਥਾਣੇਦਾਰ ਕੁਲਦੀਪ ਸਿੰਘ ਨੇ ਮੁਖ਼ਬਰ ਦੀ ਇਤਲਾਹ ‘ਤੇ ਇੱਕ ਵਿਅਕਤੀ ਸਤਿਗੁਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਗੁਰਦਾਸਪੁਰਾ ਗੁਰਥੜੀ ਜ਼ਿਲ੍ਹਾ ਸੰਗਰੂਰ ਨੂੰ ਥਾਣਾ ਠੁੱਲੀਵਾਲ ਦੇ ਪਿੰਡ ਹਮੀਦੀ ਦੇ ਨੇੜੇ ਪੰਜ ਬੋਰੀਆਂ, 110 ਕਿਲੋ ਭੁੱਕੀ ਚੂਰਾ ਪੋਸਤ ਤੇ ਬਲੈਰੋ ਗੱਡੀ ਸਮੇਤ ਕਾਬੂ ਕਰਕੇ ਥਾਣਾ ਠੁੱਲੀਵਾਲ ਵਿਖੇ ਉਸਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ । ਦੋਸ਼ੀ ਦੇ ਖ਼ਿਲਾਫ਼ ਪਹਿਲਾਂ ਵੀ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਥਾਣਿਆਂ ਵਿੱਚ ਤਿੰਨ ਅਤੇ ਇੱਕ ਰਾਜਸਥਾਨ ਦੇ ਥਾਣੇ ਵਿੱਚ ਮੁਕੱਦਮਾ ਦਰਜ ਹੈ। ਦੋਸੀ ਭੁੱਕੀ ਦੇ ਇੱਕ ਮਾਮਲੇ ਵਿੱਚ ਹੀ ਰਾਜਸਥਾਨ ਵਿਖੇ ਇਕ ਦਰਜ ਕੇਸ ਵਿੱਚੋਂ ਮਾਰਚ 2023 ‘ਚ ਜ਼ਮਾਨਤ ‘ਤੇ ਬਾਹਰ ਆਇਆ ਸੀ। ਪੁਲਿਸ ਅਨੁਸਾਰ ਦੋਸ਼ੀ ਰਾਜਸਥਾਨ ਤੋਂ ਭੁੱਕੀ ਲਿਆ ਕੇ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਵੇਚਦਾ ਸੀ।

error: Content is protected !!