Gee 98News

ਚੰਡੀਗੜ੍ਹ,23 ਨਵੰਬਰ-ਪੰਜਾਬ ‘ਚ ਅਮਨ ਕਾਨੂੰਨ ਦੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ ਆਨ ਡਿਊਟੀ ਸਰਕਾਰੀ ਮੁਲਾਜ਼ਮਾਂ ‘ਤੇ ਹਮਲੇ ਦੀਆਂ ਘਟਨਾਵਾਂ ਵੀ ਵੱਧ ਰਹੀਆਂ ਹਨ। ਬੀਤੀ ਰਾਤ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਟਾਲਾ ਦੇ ਨੇੜੇ ਕਸੂਰ ਬਰਾਂਚ ਨਹਿਰ ਚੋਂ ਨਜਾਇਜ਼ ਮਾਈਨਿੰਗ ਕਰ ਰਹੇ ਲੋਕਾਂ ਨੂੰ ਰੋਕਣ ਲਈ ਗਏ ਬੇਲਦਾਰ ਦੀ ਹੱਤਿਆ ਕਰਨ ਦੀ ਖ਼ਬਰ ਹੈ। ਪੁਲਿਸ ਥਾਣਾ ਰੰਗੜ ਨੰਗਲ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੇਲਦਾਰ ਦਰਸ਼ਨ ਸਿੰਘ ਆਪਣੇ ਸਾਥੀਆਂ ਸਮੇਤ ਰਾਤ ਨੂੰ ਨਹਿਰ ‘ਤੇ ਡਿਊਟੀ ਦੇ ਰਿਹਾ ਸੀ ਜਿਸ ਦੌਰਾਨ ਉਸਨੇ ਰਾਤ ਦੇ ਸਮੇਂ ਰੇਤ ਨਾਲ ਭਰੀ ਇੱਕ ਟਰੈਕਟਰ ਟਰਾਲੀ ਅਤੇ ਉਸਦੇ ਡਰਾਈਵਰ ਨੂੰ ਕਾਬੂ ਕਰ ਲਿਆ ਤੇ ਉਸਨੂੰ ਰੈਸਟ ਹਾਊਸ ਨਾਲ ਚੱਲਣ ਲਈ ਕਿਹਾ, ਇਸ ਦੌਰਾਨ ਡਰਾਈਵਰ ਨੇ ਬੇਲਦਾਰ ‘ਤੇ ਹਮਲਾ ਕਰਕੇ ਉਸਨੂੰ ਸਖ਼ਤ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਬੇਲਦਾਰ ਦਰਸ਼ਨ ਸਿੰਘ ਨੂੰ ਉਸਦੇ ਸਾਥੀਆਂ ਨੇ ਸਿਵਲ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਬੇਲਦਾਰ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਡਰਾਈਵਰ ਟਰੈਕਟਰ ਟਰਾਲੀ ਸਮੇਤ ਫਰਾਰ ਹੈ ਜਿਸ ਦੀ ਪੁਲਿਸ ਭਾਲ ਕਰ ਰਹੀ ਹੈ।

Leave a Reply

Your email address will not be published. Required fields are marked *

error: Content is protected !!