Skip to main content

Gee 98News

ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊਜ਼ ਸਬੰਧੀ ਅੱਜ ਹਾਈਕੋਰਟ ‘ਚ ਪੇਸ਼ ਹੋਵੇਗੀ ਜਾਂਚ ਦੀ ਸਟੇਟਸ ਰਿਪੋਰਟ….?

ਚੰਡੀਗੜ੍ਹ, 28 ਨਵੰਬਰ -ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਇੱਕ ਨਿੱਜੀ ਟੀਵੀ ਚੈਨਲ ‘ਤੇ ਜੇਲ੍ਹ ਵਿੱਚ ਹੋਈਆਂ ਦੋ ਇੰਟਰਵਿਊਜ਼ ਦਾ ਮਾਮਲਾ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਫੇਰ ਗੂੰਜੇਗਾ। ਦੱਸ ਦਈਏ ਕਿ ਹਾਈਕੋਰਟ ਇਸ ਮਾਮਲੇ ਦੀ ਸੂ-ਮੋਟੋ ਨੋਟਿਸ ਦੇ ਅਧਾਰ ‘ਤੇ ਸੁਣਵਾਈ ਕਰ ਰਿਹਾ ਹੈ। ਹਾਈਕੋਰਟ ਨੇ ਇਸ ਮਾਮਲੇ ‘ਚ ਪੰਜਾਬ ਸਰਕਾਰ ਨੂੰ ਹੁਣ ਤੱਕ ਕੀਤੀ ਹੋਈ ਕਾਰਵਾਈ ਦੀ ਸਟੇਟ ਸਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਪਿਛਲੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ ਸੀ ਕਿ ਕਿ ਇਸ ਮਾਮਲੇ ‘ਚ ਕਮੇਟੀ ਗਠਿਤ ਕੀਤੀ ਹੋਈ ਹੈ ਅਤੇ ਅਜੇ ਪੜ੍ਹਤਾਲ ਚੱਲ ਰਹੀ ਹੈ। ਸਰਕਾਰ ਦੇ ਇਸ ਜਵਾਬ ‘ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਮਾਨਯੋਗ ਹਾਈਕੋਰਟ ਨੇ ਕਿਹਾ ਸੀ ਕਿ ਇਨਾਂ ਗੰਭੀਰ ਮਾਮਲਾ ਹੋਣ ਦੇ ਬਾਵਜੂਦ ਵੀ ਸੱਤ ਮਹੀਨੇ ਬੀਤਣ ਤੱਕ ਅਜੇ ਜਾਂਚ ਹੀ ਪੂਰੀ ਨਹੀਂ ਹੋਈ। ਇਸ ਤੋਂ ਬਾਅਦ ਮਾਨਯੋਗ ਹਾਈਕੋਰਟ ਨੇ ਏਡੀਜੀਪੀ ਜੇਲਾਂ ਨੂੰ ਇਸ ਮਾਮਲੇ ਦੀ ਸਟੇਟਸ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਸਨ, ਜਿਸ ਦੀ ਸੁਣਵਾਈ ਅੱਜ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਲਗਾਤਾਰ ਦੋ ਇੰਟਰਵਿਊਜ਼ ਜੇਲ੍ਹ ਵਿੱਚੋਂ ਪ੍ਰਸਾਰਨ ਹੋਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਅਸਲ ਸੱਚਾਈ ਨੂੰ ਦਬਾ ਰਹੀ ਹੈ ਇਸ ਲਈ ਅੱਜ ਮਾਨਯੋਗ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਦਾ ਜਵਾਬ ਵੇਖਣਯੋਗ ਹੋਵੇਗਾ।

error: Content is protected !!