Skip to main content

Gee 98News

ਸਾਵਧਾਨ ! 1 ਦਸੰਬਰ ਤੋਂ ਬਦਲ ਜਾਣਗੇ ਨਵੇਂ ਮੋਬਾਈਲ ਸਿਮ ਖਰੀਦਣ ਦੇ ਨਿਯਮ,ਜਾਣਕਾਰੀ ਹੈ ਜ਼ਰੂਰੀ..ਨਹੀਂ ਹੋਵੇਗੀ ਪਰੇਸ਼ਾਨੀ

ਚੰਡੀਗੜ੍ਹ, 30 ਨਵੰਬਰ-ਜੇਕਰ ਤੁਸੀਂ ਸਿਮ ਡੀਲਰ ਜਾਂ ਸਿਮ ਕਾਰਡ ਖਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਪਹਿਲਾ ਨਾਲੋਂ ਜ਼ਿਆਦਾ ਸਾਵਧਾਨੀ ਵਰਤਣੀ ਪਵੇਗੀ ਕਿਉਂਕਿ ਸਰਕਾਰ 1 ਦਸੰਬਰ ਤੋਂ ਸਰਕਾਰ ਸਿਮ ਕਾਰਡ ਖਰੀਦਣ ਦੇ ਨਿਯਮਾਂ ‘ਚ ਬਦਲਾਅ ਕਰਨ ਜਾ ਰਹੀ ਹੈ। ਨਵੇਂ ਨਿਯਮ ਮੁਤਾਬਕ ਸਿਮ ਵੇਚਣ ਵਾਲੇ ਡੀਲਰਾਂ ਨੂੰ ਆਪਣੀ ਪੁਲਿਸ ਵੈਰੀਫਿਕੇਸ਼ਨ ਅਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਕਰਵਾਉਣੀ ਹੋਵੇਗੀ। ਇਸ ਤੋਂ ਇਲਾਵਾ ਸਿਮ ਵੇਚਣ ਲਈ ਰਜਿਸਟ੍ਰੇਸ਼ਨ ਵੀ ਜ਼ਰੂਰੀ ਹੋਵੇਗੀ। ਵਪਾਰੀਆਂ ਦੀ ਪੁਲਿਸ ਵੈਰੀਫਿਕੇਸ਼ਨ ਦੀ ਸਾਰੀ ਜ਼ਿੰਮੇਵਾਰੀ ਟੈਲੀਕਾਮ ਆਪਰੇਟਰ ਦੀ ਹੋਵੇਗੀ। ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਅਣਦੇਖੀ ਕਰਕੇ ਸਿਮ ਵੇਚਦਾ ਹੈ ਤਾਂ ਉਸ ‘ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਸਰਕਾਰ ਨੇ ਵਪਾਰੀਆਂ ਨੂੰ ਵੈਰੀਫਿਕੇਸ਼ਨ ਲਈ 12 ਮਹੀਨੇ ਦਾ ਸਮਾਂ ਦਿੱਤਾ ਹੈ। ਜੇਕਰ ਕੋਈ ਗਾਹਕ ਆਪਣੇ ਪੁਰਾਣੇ ਨੰਬਰ ‘ਤੇ ਨਵਾਂ ਸਿਮ ਕਾਰਡ ਖਰੀਦਣਾ ਚਾਹੁੰਦਾ ਹੈ, ਤਾਂ ਉਸ ‘ਤੇ ਪ੍ਰਿੰਟ ਕੀਤੇ QR ਕੋਡ ਨੂੰ ਸਕੈਨ ਕਰਕੇ ਉਸ ਦਾ ਜਨਸੰਖਿਆ ਡੇਟਾ ਵੀ ਇਕੱਠਾ ਕੀਤਾ ਜਾਵੇਗਾ। ਨਵੇਂ ਨਿਯਮ ਦੇ ਮੁਤਾਬਕ ਹੁਣ ਬਲਕ ਵਿੱਚ ਸਿਮ ਕਾਰਡ ਜਾਰੀ ਨਹੀਂ ਕੀਤੇ ਜਾਣਗੇ। ਸਰਕਾਰ ਨੇ ਇਸ ਲਈ ਵਪਾਰਕ ਕੁਨੈਕਸ਼ਨ ਦੀ ਵਿਵਸਥਾ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਤੁਸੀਂ ਪਹਿਲਾਂ ਵਾਂਗ ਇੱਕ ਆਈਡੀ ਪਰੂਫ ‘ਤੇ 9 ਸਿਮ ਕਾਰਡ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਆਪਣਾ ਸਿਮ ਕਾਰਡ ਬੰਦ ਕਰਦਾ ਹੈ ਤਾਂ ਉਹ ਨੰਬਰ 90 ਦਿਨਾਂ ਬਾਅਦ ਹੀ ਕਿਸੇ ਹੋਰ ਗਾਹਕ ਨੂੰ ਜਾਰੀ ਕੀਤਾ ਜਾਵੇਗਾ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਨਵੇਂ ਨਿਯਮ ਬਾਰੇ ਕਿਹਾ ਕਿ ਸਾਈਬਰ ਧੋਖਾਧੜੀ, ਘੁਟਾਲੇ ਅਤੇ ਫਰਾਡ ਕਾਲਾਂ ਨੂੰ ਰੋਕਣ ਦੇ ਉਦੇਸ਼ ਨਾਲ ਸਰਕਾਰ ਨੇ ਸਿਮ ਕਾਰਡਾਂ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਫਰਾਡ ਕਾਲਾਂ ਨੂੰ ਰੋਕਣ ਲਈ ਕਰੀਬ 52 ਲੱਖ ਕੁਨੈਕਸ਼ਨ ਬਲਾਕ ਕੀਤੇ ਗਏ ਹਨ ਅਤੇ ਸਰਕਾਰ ਵੱਲੋਂ ਸਿਮ ਵੇਚਣ ਵਾਲੇ 67 ਹਜ਼ਾਰ ਡੀਲਰਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

error: Content is protected !!