Gee 98News

ਬਰਨਾਲਾ, 01 ਦਸੰਬਰ (ਨਿਰਮਲ ਸਿੰਘ ਪੰਡੋਰੀ )- ਸਾਹਿਤ ਸਰਵਰ ਬਰਨਾਲਾ ਵੱਲੋਂ ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਅਤੇ ਆਲੋਚਕ ਤੇਜਾ ਸਿੰਘ ਤਿਲਕ ਦੀ ਅਨੁਵਾਦ ਕੀਤੀ ਪੁਸਤਕ ‘ ਪੰਜਾਬ ਉੱਤੇ ਕਬਜ਼ਾ ਅਤੇ ਮਹਾਰਾਜਾ ਦਲੀਪ ਸਿੰਘ “‘ ਦਾ ਰਿਲੀਜ਼ ਸਮਾਗਮ 2 ਦਸੰਬਰ ਨੂੰ ਦੁਪਹਿਰ ਚਾਰ ਵਜੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖ਼ਾਲਸਾ ਦੇ ਨਿਵਾਸ ਸਥਾਨ ਨੇੜੇ ਪੁਰਾਣਾ ਬੱਸ ਸਟੈਂਡ ਬਰਨਾਲਾ ਵਿਖੇ ਕੀਤੀ ਜਾਵੇਗਾ। ਦੱਸਣਯੋਗ ਹੈ ਕਿ ਬੰਗਾਲੀ ਭਾਸ਼ਾ ਵਿਚ ਇਹ ਪੁਸਤਕ 1922 ਵਿਚ ਨੰਦ ਕੁਮਾਰ ਦੇਵ ਸ਼ਰਮਾ ਨੇ ਲਿਖੀ ਸੀ। ਪੰਜਾਬੀ ਵਿਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਤੇਜਾ ਸਿੰਘ ਤਿਲਕ ਨੇ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਰਾਜਦੇਵ ਸਿੰਘ ਖ਼ਾਲਸਾ ਦੇ ਸਲਾਹਕਾਰ ਅਵਤਾਰ ਸਿੰਘ ਸੰਧੂ ਨੇ ਦੱਸਿਆ ਕਿ ਪੁਸਤਕ ਰਿਲੀਜ਼ ਕਰਨ ਦੀ ਰਸਮ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖ਼ਾਲਸਾ ਅਤੇ ਸਾਬਕਾ ਸੰਸਦੀ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਸਾਂਝੇ ਤੌਰ ‘ਤੇ ਕਰਨਗੇ। ਇਸ ਮੌਕੇ ਬਰਨਾਲਾ ਇਲਾਕੇ ਦੇ ਹੋਰ ਲੇਖਕ ਵੀ ਭਾਗ ਲੈਣਗੇ।
ਕੈਪਸ਼ਨ -ਪੁਸਤਕ ਦਾ ਸਰਵਰਕ

Leave a Reply

Your email address will not be published. Required fields are marked *

error: Content is protected !!