Gee 98News

ਚੰਡੀਗੜ੍ਹ, 01 ਦਸੰਬਰ-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਚਾਇਲਡ ਕੇਅਰ ਲੀਵ ਅਤੇ ਵਿਦੇਸ਼ੀ ਛੁੱਟੀ ਸਬੰਧੀ ਨਵੇਂ ਹੁਕਮ ਪਾਸ ਕੀਤੇ ਹਨ, ਵੇਰਵਿਆਂ ਅਨੁਸਾਰ ਵਿਭਾਗ ਵੱਲੋਂ ਇਹ ਫੈਸਲਾਈ-ਪੋਰਟਲ ‘ਚ ਤਕਨੀਕੀ ਖਾਮੀਆਂ ਕਰਕੇ ਲਿਆ ਗਿਆ ਹੈ ਜਿਸ ਕਾਰਨ ਅਧਿਆਪਕਾਂ ਨੂੰ ਉਕਤ ਛੁੱਟੀਆਂ ਸਬੰਧੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਇਹ ਅਰਜੀਆਂ ਕਈ ਮਹੀਨੇ ਤੱਕ ਲਟਕਦੀਆਂ ਰਹਿੰਦੀਆਂ ਸਨ। ਨਵੇਂ ਹੁਕਮਾਂ ਅਨੁਸਾਰ ਹੁਣ ਚਾਇਲਡ ਕੇਅਰ ਲੀਵ ਅਤੇ ਵਿਦੇਸ਼ੀ ਛੁੱਟੀ ਸਬੰਧੀ ਸਾਰੇ ਫ਼ੈਸਲੇ ਹੁਣ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਲੈਣ ਦਾ ਅਧਿਕਾਰ ਦੇ ਦਿੱਤਾ ਗਿਆ ਹੈ ਜਦ ਕਿ ਪਹਿਲਾਂ ਇਹ ਫੈਸਲੇ ਡਾਰੈਕਟਰ ਪੱਧਰ ‘ਤੇ ਹੁੰਦੇ ਸਨ। ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਕਿਹਾ ਗਿਆ ਹੈ ਕਿ ਮਹਿਲਾ ਮੁਲਾਜ਼ਮਾਂ ਵੱਲੋਂ ਅਪਲਾਈ ਕੀਤੀਆਂ ਚਾਈਲਡ ਕੇਅਰ ਲੀਵ ਅਤੇ ਹੋਰ ਲੁੜੀਂਦੇ ਦਸਤਾਵੇਜ਼ਾਂ ਦੀ ਆਪਣੇ ਪੱਧਰ ‘ਤੇ ਘੋਖ ਕਰ ਕੇ 30 ਦਿਨਾਂ ਤਕ ਦੀ ਛੁੱਟੀ ਦਾ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਮੁਲਾਜ਼ਮ ਨੇ ਵਿਦੇਸ਼ ਛੁੱਟੀ ਅਪਲਾਈ ਕੀਤੀ ਹੈ ਤੇ ਇਹ ਹਾਲਾਤ ਨਾ ਟਾਲਣ ਯੋਗ ਹੋਣ ਤਾਂ ਵੀ 30 ਦਿਨਾਂ ਤੱਕ ਛੁੱਟੀ ਦੀ ਪ੍ਰਵਾਨਗੀ ਦੇਣੀ ਜ਼ਰੂਰੀ ਹੋਵੇਗੀ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵਿਦੇਸ਼ ਅਤੇ ਚਾਈਲਡ ਕੇਅਰ ਲੀਵ ਦੀ ਪ੍ਰਵਾਨਗੀ ਦੇ ਸਾਰੇ ਹੁਕਮ ਡੀਪੀਆਈ ਦਫ਼ਤਰ ਵੱਲੋਂ ਜਾਂਦੇ ਸੀ ਤੇ ਹੁਣ ਕਿਉਂਕਿ ਆਨਲਾਈਨ ਪੋਰਟਲ ‘ਚ ਖਰਾਬੀ ਹੋਣ ਕਰਕੇ ਵੱਡੇ ਪੱਧਰ ‘ਤੇ ਛੁੱਟੀਆਂ ਦੇ ਕੇਸ ਲਟਕ ਰਹੇ ਸਨ ਜਿਸ ਕਰਕੇ ਫਿਲਹਾਲ ਇਹ ਫੈਸਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਲੈਣਗੇ।

Leave a Reply

Your email address will not be published. Required fields are marked *

error: Content is protected !!