Gee 98News

ਕਰ ਲਓ ਹਾਰ-ਸ਼ਿੰਗਾਰ..ਪਾ ਲਓ ਝਾਂਜਰਾਂ..ਅੱਜ ਹੈ ਬਰਨਾਲਾ ਵਿਖੇ ਬੱਕਰੀ ਮੇਲਾ

ਬਰਨਾਲਾ,6 ਦਸੰਬਰ ( ਨਿਰਮਲ ਸਿੰਘ ਪੰਡੋਰੀ)-ਉੰਝ ਤਾਂ ਭਾਵੇਂ ਬੱਕਰੀਆਂ ਨੂੰ ਘੱਟ ਅਹਿਮਿਅਤ ਵਾਲੇ ਪਾਲਤੂ ਪਸ਼ੂਆਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਪ੍ਰੰਤੂ ਬਰਨਾਲਾ ਪ੍ਰਸ਼ਾਸਨ ਨੇ ਬੱਕਰੀਆਂ ਦੇ‌ ਪਾਲਣ ਪੋਸ਼ਣ ਅਤੇ ਸੰਭਾਲ ਪ੍ਰਤੀ ਲੋਕਾਂ ਨੂੰ ਸਚੇਤ ਕਰਨ ਦੇ ਮਕਸਦ ਨਾਲ ਸਪੈਸ਼ਲ ਬੱਕਰੀ ਮੇਲਾ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਬੱਕਰੀ ਮੇਲੇ ਵਿੱਚ ਬੀਟਲ ਨਜ਼ਰ ਦੀਆਂ ਬੱਕਰੀਆਂ ਤੇ ਬੋਕਾਂ ਦੇ ਮੁਕਾਬਲੇ ਕਰਵਾਏ ਜਾਣਗੇ। ਮੁਕਾਬਲੇ ਲਈ ਬੱਕਰੀਆਂ ਨੂੰ ਦੋ ਦੰਦ ਅਤੇ 4-8 ਵਿੱਚ ਵੰਡਿਆ ਗਿਆ ਹੈ। ਬੱਕਰੀ ਪਾਲਕ ਆਪਣੀਆਂ ਬੱਕਰੀਆਂ ਨੂੰ ਹਾਰ ਸ਼ਿੰਗਾਰ ਲਗਾ ਕੇ ਝਾਂਜਰਾਂ ਪਾ ਕੇ ਇਸ ਮੇਲੇ ਵਿੱਚ ਸ਼ਾਮਿਲ ਹੋ ਸਕਦੇ ਹਨ ਜੇਤੂ ਬੱਕਰੀਆਂ ਬੋਕਾਂ ਨੂੰ ਵਿਸ਼ੇਸ਼ ਇਨਾਮ ਵੀ ਦਿੱਤੇ ਜਾਣਗੇ। ਬੱਕਰੀਆਂ ਲਈ ਚਾਰੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਬਰਨਾਲਾ ਦੇ ਐਸੋਸੀਏਟ ਡਾਇਰੈਕਟਰ ਡਾਕਟਰ ਪ੍ਰਹਿਲਾਦ ਸਿੰਘ ਤੰਵਰ ਨੇ ਦੱਸਿਆ ਕਿ ਇਹ ਬੱਕਰੀ ਮੇਲਾ 6 ਦਸੰਬਰ ਬੁੱਧਵਾਰ ਨੂੰ ਸਵੇਰੇ 9 ਵਜੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਲਗਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਮੇਲੇ ਵਿੱਚ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਇੰਦਰਜੀਤ ਸਿੰਘ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਨਗੇ। ਡਾਕਟਰ ਤਵਰ ਨੇ ਜਿਲ੍ੇ ਦੇ ਬੱਕਰੀ ਪਾਲਕਾਂ ਨੂੰ ਇਸ ਮੇਲੇ ਵਿੱਚ ਪੁੱਜਣ ਦੀ ਅਪੀਲ ਕੀਤੀ।

error: Content is protected !!