Gee 98News

ਗਵਰਨਰ ਨੇ ਸੀਐਮ ਨੂੰ ਦਿਖਾਈ ਪਾਵਰ : ਤਿੰਨ ਬਿੱਲਾਂ ‘ਤੇ ਅਜੇ ਦਸਤਖ਼ਤ ਕਰਨ ਤੋਂ ਕੋਰੀ ਨਾਂਹ

  • ਰਾਜਪਾਲ ਨੇ ਮਾਨਯੋਗ ਰਾਸ਼ਟਰਪਤੀ ਨਾਲ ਸਲਾਹ ਲਈ ਰਾਖਵੇਂ ਰੱਖੇ ਹਨ ਤਿੰਨ ਬਿੱਲ
    ਚੰਡੀਗੜ੍ਹ,6 ਦਸੰਬਰ-ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਵਿਚਕਾਰ ਪਿਛਲੇ ਕਾਫੀ ਚੱਲੇ ਤੋਂ ਚਲੀ ਆ ਸਮੇਂ ਤੋਂ ਚੱਲੀ ਆ ਰਹੀ ਖਿੱਚੋਤਾਣ ਦੇ ਚਲਦਿਆਂ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਆਖਰ ਆਪਣੀ “ਪਾਵਰ” ਦਿਖਾ ਹੀ ਦਿੱਤੀ ਹੈ। ਰਾਜਪਾਲ ਸ੍ਰੀ ਪੁਰੋਹਤ ਨੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਬਿੱਲਾਂ ਤੇ ਦਸਤਖਤ ਕਰਨ ਤੋਂ ਫਿਲਹਾਲ ਨਾਂਹ ਕਰ ਦਿੱਤੀ ਹੈ। ਰਾਜਪਾਲ ਨੇ ਕਿਹਾ ਕਿ ਉਹਨਾਂ ਨੇ ਇਹ ਤਿੰਨ ਬਿੱਲ ਦੇਸ਼ ਦੇ ਰਾਸ਼ਟਰਪਤੀ ਨਾਲ ਸਲਾਹ ਕਰਨ ਲਈ ਰਾਖਮੇ ਰੱਖ ਲਏ ਹਨ ਇਸ ਲਈ ਫਿਲਹਾਲ ਇਹਨਾਂ ਬਿੱਲਾਂ ਉੱਪਰ ਉਹ ਕੋਈ ਕਾਰਵਾਈ ਨਹੀਂ ਕਰਨਗੇ। ਦੱਸਣ ਯੋਗ ਹੈ ਕਿ ਜਿਹੜੇ ਤਿੰਨ ਬਿਲ ਰਾਜਪਾਲ ਨੇ ਰੱਖੇ ਹਨ ਉਹਨਾਂ ਵਿੱਚ ਪੰਜਾਬ ਯੂਨੀਵਰਸਿਟੀ ਲਾਅ ਸੋਧ ਬਿੱਲ 2023, ਸਿੱਖ ਗੁਰਦੁਆਰਾ ਸੋਧ ਬਿੱਲ 2023 ਅਤੇ ਪੰਜਾਬ ਪੁਲਿਸ ਸੋਧ ਬਿੱਲ ਸ਼ਾਮਲ ਹਨ। ਸੂਬੇ ਦੇ ਰਾਜਪਾਲ ਦਾ ਇਹ ਫੈਸਲਾ ਸੱਤਾਧਾਰੀ ਪਾਰਟੀ ਨੂੰ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਜਪਾਲ ਅਤੇ ਮੁੱਖ ਮੰਤਰੀ ਦੀ ਖਿੱਚੋਤਾਣ ਇੱਕ ਤੋਂ ਵੱਧ ਵਾਰ ਸੁਪਰੀਮ ਕੋਰਟ ਵੀ ਪੁੱਜ ਚੁੱਕੀ ਹੈ। ਇਹ ਵੀ ਧਿਆਨ ਰਹੇ ਕਿ ਰਾਜਪਾਲ ਨੇ ਕੁਝ ਦਿਨ ਪਹਿਲਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਤੁਰੰਤ ਬਾਅਦ ਉਹਨਾਂ ਦਾ ਬਿੱਲਾਂ ਸਬੰਧੀ ਇਹ ਵੱਡਾ ਫੈਸਲਾ ਆਇਆ ਹੈ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਉਕਤ ਤਿੰਨਾਂ ਬਿੱਲਾਂ ‘ਤੇ ਦਸਤਖ਼ਤ ਕਰਨ ਤੋਂ ਫਿਲਹਾਲ ਨਾ ਕਰਨ ਕਰਕੇ ਸੱਤਾਧਾਰੀ ਪਾਰਟੀ ਆਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਜ਼ਰੀਏ ਉਡੀਕ ਕੀਤੀ ਜਾ ਰਹੀ ਹੈ ਕਿਉਂਕਿ ਰਾਜਪਾਲ ਨਾਲ ਖਿੱਚੋ ਤਾਣ ਸੰਬੰਧੀ ਜਦ ਵੀ ਕਿਧਰੇ ਕੋਈ ਬਿਆਨ ਜਾਰੀ ਕੀਤਾ ਹੈ ਤਾਂ ਖ਼ੁਦ ਮੁੱਖ ਮੰਤਰੀ ਨੇ ਹੀ ਕੀਤਾ ਹੈ।
error: Content is protected !!