Skip to main content

Gee 98News

ਘਰੇਲੂ ਝਗੜੇ ਕਾਰਨ ਪਿਓ-ਪੁੱਤ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ, 7 ਦਸੰਬਰ-ਇੱਕ ਵੱਡੀ ਪਰਿਵਾਰਕ ਤ੍ਰਾਸਦੀ ਦੌਰਾਨ ਜੌਹਰੀ ਪਿਓ -ਪੁੱਤ ਨੇ ਘਰੇਲੂ ਮਾਮਲੇ ‘ਚ ਝਗੜੇ ਦੇ ਕਾਰਨ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਦਰਦਨਾਕ ਘਟਨਾ ਫਿਰੋਜ਼ਪੁਰ ਨਾਲ ਸੰਬੰਧਿਤ ਹੈ ਜਿੱਥੇ ਪਿਤਾ ਨੇ ਜ਼ਹਿਰੀਲੀ ਚੀਜ਼ ਖਾ ਕੇ ਅਤੇ ਪੁੱਤਰ ਨੇ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਦੋਵੇਂ ਪਿਓ ਪੁੱਤ ਦੁਕਾਨ ‘ਤੇ ਗਏ ਜਿੱਥੇ ਦੋਵਾਂ ਵਿਚਕਾਰ ਘਰੇਲੂ ਝਗੜੇ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ ਹੋਈ ਜਿਸ ਤੋਂ ਬਾਅਦ ਪਿਤਾ ਰਜਿੰਦਰ ਧਵਨ (60) ਨੇ ਘਰ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਇਸ ਗੱਲ ਦਾ ਜਦ ਪੁੱਤਰ ਰਾਹੁਲ ਧਵਨ (32) ਨੂੰ ਪਤਾ ਲੱਗਿਆ ਤਾਂ ਉਸਨੇ ਫਿਰੋਜਪੁਰ-ਫਰੀਦਕੋਟ ਹਾਈਵੇਅ ਪਾਰ ਕਰਕੇ ਨਹਿਰ ਵਿੱਚ ਛਾਲ ਮਾਰ ਦਿੱਤੀ। ਰਾਹੁਲ ਦਾ ਮੋਟਰਸਾਈਕਲ ਨਹਿਰ ਦੇ ਕੰਢੇ ਖੜਾ ਮਿਲਿਆ ਹੈ ਅਤੇ ਉਸਦੀ ਲਾਸ਼ ਦੀ ਨਹਿਰ ਵਿੱਚੋਂ ਤਲਾਸ਼ ਕੀਤੀ ਜਾ ਰਹੀ ਹੈ।

error: Content is protected !!