Skip to main content

Gee 98News

ਕੈਨੇਡਾ ਨੇ ਵਿਦਿਆਰਥੀਆਂ ‘ਤੇ ਪਾਇਆ ਹੋਰ ਵੱਡਾ ਵਿੱਤੀ ਬੋਝ

ਚੰਡੀਗੜ੍ਹ, 8 ਦਸੰਬਰ-ਸਟੱਡੀ ਵੀਜ਼ੇ ‘ਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਵਿਦਿਆਰਥੀਆਂ ਨੂੰ ਪਹਿਲਾਂ ਕਾਲਜ ਦੀ ਸਟੱਡੀ ਫੀਸ ਦੇ ਨਾਲ GIS ਦੇ 10,000 ਡਾਲਰ ਜਮ੍ਹਾਂ ਕਰਾਉਣੇ ਪੈਂਦੇ ਸੀ, ਜੋ ਹੁਣ ਵਧਾ ਕੇ ਦੁੱਗਣੇ ਜਾਣੀ 20,635 ਡਾਲਰ ਕਰ ਦਿੱਤੇ ਗਏ ਹਨ।ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਨੇ ਐਲਾਨ ਕੀਤਾ ਹੈ ਕਿ 1 ਜਨਵਰੀ, 2024 ਤੋਂ ਸਟੱਡੀ ਵੀਜ਼ੇ ‘ਤੇ ਜਾਣ ਲਈ ਰਹਿਣ-ਸਹਿਣ ਦੀ ਲਾਗਤ ਵਧਾਈ ਜਾਵੇਗੀ ਤਾਂ ਜੋ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਰਹਿਣ ਲਈ ਵਿੱਤੀ ਤੌਰ ‘ਤੇ ਤਿਆਰ ਹੋ ਸਕਣ। ਭਾਵੇਂ ਕਿ ਇਹ ਸਾਰੇ ਵਿਦਿਆਰਥੀਆਂ ‘ਤੇ ਹੀ ਲਾਗੂ ਹੋਵੇਗਾ ਪਰੰਤੂ ਭਾਰਤੀ ਵਿਦਿਆਰਥੀਆਂ ‘ਤੇ ਇਸ ਦਾ ਵਧੇਰੇ ਅਸਰ ਹੋਣ ਦੀ ਸੰਭਾਵਨਾ ਹੈ, ਖਾਸ ਕਰਕੇ ਪੰਜਾਬ ਤੋਂ ਜ਼ਮੀਨਾਂ ਵੇਚ ਕੇ ਜਾਂ ਕਿਸੇ ਵੀ ਹੀਲੇ ਵਸੀਲੇ ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ ਹੋਰ ਵੱਡਾ ਖਰਚਾ ਸਹਿਣ ਕਰਨਾ ਪਵੇਗਾ।

error: Content is protected !!