Skip to main content

Gee 98News

ਅੰਡਰਵਰਲਡ ਡਾੱਨ ਦਾਊਦ ਇਬਰਾਹੀਮ ਸਬੰਧੀ ਪਾਕਿਸਤਾਨ ਤੋਂ ਵੱਡੀ ਖ਼ਬਰ

ਚੰਡੀਗੜ੍ਹ,18 ਦਸੰਬਰ-ਅੰਡਰਵਰਲਡ ਡਾੱਨ ਦਾਊਦ ਇਬਰਾਹੀਮ ਸਬੰਧੀ ਪਾਕਿਸਤਾਨ ਤੋਂ ਇੱਕ ਵੱਡੀ ਖ਼ਬਰ ਆ ਰਹੀ ਹੈ। ਦਾਊਦ ਇਬਰਾਹੀਮ ਨੂੰ ਕਿਸੇ ਵੱਲੋਂ ਕਥਿਤ ਤੌਰ ‘ਤੇ ਜ਼ਹਿਰ ਦਿੱਤੇ ਜਾਣ ਦੀਆਂ ਖ਼ਬਰਾਂ ਹਨ। ਪਾਕਿਸਤਾਨੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਖ਼ਬਰਾਂ ਮੁਤਾਬਿਕ ਦਾਊਦ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ, ਹਾਲਾਂਕਿ ਅਧਿਕਾਰਤ ਤੌਰ ‘ਤੇ ਦਾਊਦ ਇਬਰਾਹੀਮ ਨੂੰ ਜ਼ਹਿਰ ਦਿੱਤੇ ਜਾਣ ਦੀ ਕਿਸੇ ਨੇ ਕੋਈ ਪੁਸ਼ਟੀ ਨਹੀਂ ਕੀਤੀ ਪ੍ਰੰਤੂ ਪਾਕਿਸਤਾਨ ਵਿੱਚ ਇੰਟਰਨੈਟ ਸਰਵਰ ਡਾਊਨ ਹੋਣ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ। ਐਤਵਾਰ ਦੇਰ ਰਾਤ ਪਾਕਿਸਤਾਨ ਵਿੱਚ ਇੰਟਰਨੈਟ ਦੀ ਸਪੀਡ ਹੌਲੀ ਕਰ ਦਿੱਤੀ ਗਈ ਹੈ ਇਥੋਂ ਤੱਕ ਕਿ ਲਾਹੌਰ, ਕਰਾਚੀ, ਇਸਲਾਮਾਬਾਦ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਇੰਟਰਨੈਟ ਸਰਵਰ ਡਾਊਨ ਹੋਣ ਦੀਆਂ ਖ਼ਬਰਾਂ ਹਨ। ਵਿਸ਼ਵ ਭਰ ‘ਚ ਇੰਟਰਨੈਟ ਤੇ ਸਾਈਬਰ ਸੁਰੱਖਿਆ ‘ਤੇ ਨਜ਼ਰ ਰੱਖਣ ਵਾਲੀ ਸੰਸਥਾ Netblock ਨੇ ਵੀ ਪਾਕਿਸਤਾਨ ਚ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਬੰਦੀ ਦੀ ਪੁਸ਼ਟੀ ਕੀਤੀ ਹੈ।

error: Content is protected !!