Gee 98News

ਜਲੰਧਰ,19 ਦਸੰਬਰ-ਵਿਆਹ ਦੇ ਇੱਕ ਸਮਾਗਮ ‘ਚ ਇੱਕ ਵਿਅਕਤੀ ਨੂੰ ਡੀਜੇ ਤੇ ਹਥਿਆਰ ਆਪਣੇ ਹੱਥਾਂ ਵਿੱਚ ਫੜ ਕੇ, ਲਹਿਰਾ ਕੇ ਨੱਚਣਾ ਕੁਝ ਜ਼ਿਆਦਾ ਹੀ ਮਹਿੰਗਾ ਪੈ ਗਿਆ। ‌ ਇਹ ਮਾਮਲਾ ਜਲੰਧਰ ਜ਼ਿਲ੍ਹੇ ਦੇ ਰਾਮਾਂਮੰਡੀ ਨਾਲ ਸੰਬੰਧਿਤ ਹੈ। ਵਿਆਹ ਸਮਾਗਮ ‘ਚ ਡੀਜੇ ‘ਤੇ ਹਥਿਆਰ ਲਹਿਰਾ ਕੇ ਨੱਚਣ ਵਾਲੇ ਵਿਅਕਤੀ ਨੇ ਜਦ ਦੂਜਿਆਂ ਦੀ ਜਾਨ ਕਾਫ਼ੀ ਸਮਾਂ ਖਤਰੇ ਵਿੱਚ ਪਾ ਕੇ ਰੱਖੀ ਤਾਂ ਸੂਚਨਾ ਮਿਲਣ ‘ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਵਜੋਂ ਜਦੋਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਗਈ ਤਾਂ ਮਨੀਸ਼ ਗਿੱਲ ਉਰਫ਼ ਮੇਸ਼ਾ ਫਰਾਰ ਹੋਣ ਲਈ ਛੱਤ ਉੱਪਰ ਚੜ੍ਹ ਗਿਆ। ਜਦੋਂ ਪੁਲਿਸ ਪਿੱਛਾ ਕਰਦੀ ਹੋਈ ਛੱਤ ‘ਤੇ ਪਹੁੰਚੀ ਤਾਂ ਮੇਸ਼ਾ ਨੇ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ, ਜਿਸ ਨਾਲ ਉਸਦੀ ਲੱਤ ਟੁੱਟ ਗਈ। ਉਹ ਹੁਣ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਰਾਮਾਮੰਡੀ ਥਾਣੇ ਦੇ ਐਸਐਚਓ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੇਸ਼ਾ ਦਾ ਪੁਲਿਸ ਨਿਗਰਾਨੀ ਵਿੱਚ ਇਲਾਜ ਚੱਲ ਰਿਹਾ ਹੈ,ਠੀਕ ਹੋਣ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।

Leave a Reply

Your email address will not be published. Required fields are marked *

error: Content is protected !!